Tuesday, June 23, 2026

ਕੰਪਿਊਟਰ ਮਾਡਲ ਬਣਾਉਣ ਦੇ ਮੁਕਾਬਲਿਆਂ ਦੀ ਜੇਤੂ ਜਸ਼ਨਦੀਪ ਕੌਰ ਦਾ ਸਨਮਾਨ

ਸੰਗਰੂਰ, 19 ਅਕਤੂਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਡਬਰ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਜੋਕਿ ਕੰਪਿਊਟਰ ਮਾਡਲ ਬਣਾਉਣ ਦੇ ਬਲਾਕ ਪੱਧਰੀ ਮੁਕਾਬਲੇ ਵਿੱਚ ਜੇਤੂ ਰਹੀ।ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੇ ਡੀ.ਐਮ ਮਹਿੰਦਰਪਾਲ, ਪ੍ਰਿੰਸੀਪਲ ਰੇਨੂ ਬਾਲਾ, ਕੰਪਿਊਟਰ ਫੈਕਲਟੀ ਤੇ ਗਾਈਡ ਟੀਚਰ ਮੈਡਮ ਸੁਮਨਦੀਪ ਕੌਰ ਨੇ ਜਸ਼ਨਦੀਪ ਕੌਰ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਪ੍ਰਿੰਸੀਪਲ ਰੇਨੂੰ ਬਾਲਾ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਇਹ ਵਿਦਿਆਰਥਣ ਅੱਗੇ ਵੀ ਆਪਣੇ ਮਾਪਿਆਂ ਅਤੇ ਸਕੀਲ ਦਾ ਨਾਮ ਇਸੇ ਤਰ੍ਹਾਂ ਹੀ ਚਮਕਾਉਂਦੀ ਰਹੇਗੀ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …