Wednesday, July 22, 2026

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ‘ਤੇ ਕੇਂਦਰੀ ਵਾਲਮੀਕ ਮੰਦਿਰ ਪਹੁੰਚੇ ਕੌਂਸਲਰ ਵਿਕਾਸ ਸੋਨੀ

ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਕੇਂਦਰੀ ਵਾਲਮੀਕ ਮੰਦਿਰ ਵਿਖੇ ਪ੍ਰਧਾਨ ਯੋਗਰਾਜ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਸ਼ੋਭਾ ਯਾਤਰਾ ਕੱਢੀ ਗਈ।ਇਸ ਸਮੇਂ ਕੌਂਸਲਰ ਵਿਕਾਸ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਭਗਵਾਨ ਵਾਲਮੀਕਿ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਉਨਾਂ ਨੇ ਸ਼ੋਭਾ ਯਾਤਰਾ ਰਵਾਨਾ ਕੀਤੀ ਅਤੇ ਕੇਂਦਰੀ ਵਾਲਮੀਕ ਧਰਮਸ਼ਾਲਾ ਕਮੇਟੀ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਇਸੇ ਦੌਰਾਨ ਵਿਕਾਸ ਸੋਨੀ ਨੇ ਗੁਦਾਮ ਮੁਹੱਲਾ, ਹੁਸੈਨਪੁਰਾ, ਬੀ.ਕੇ ਦੱਤ ਗੇਟ, ਸ਼ਾਸਤਰੀ ਮਾਰਕੀਟ, ਲਾਹੌਰੀ ਗੇਟ ਅਤੇ ਕਈ ਹੋਰ ਥਾਵਾਂ ‘ਤੇ ਪ੍ਰਗਟ ਦਿਵਸ ਸਬੰਧੀ ਸਮਾਗਮ ‘ਚ ਹਾਜ਼ਰੀ ਲਵਾਈ।ੳੇੁਨਾਂ ਨੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਤਰਫੋਂ ਗੁਦਾਮ ਮੁਹੱਲਾ ਭਗਵਾਨ ਵਾਲਮੀਕ ਧਰਮਸ਼ਾਲਾ ਕਮੇਟੀ ਨੂੰ 3 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ।
                 ਇਸ ਮੌਕੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਚੇਅਰਮੈਨ ਅਰੁਣ ਕੁਮਾਰ ਪੱਪਲ, ਐਨ.ਐਸ.ਯੂ.ਆਈ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ, ਡਿਪਟੀ ਮੇਅਰ ਯੂਨਸ ਕੁਮਾਰ, ਚੇਅਰਮੈਨ ਮਹੇਸ਼ ਖੰਨਾ, ਕੌਂਸਲਰ ਰਾਜਬੀਰ ਕੋਰ, ਜਵਾਨ ਨੇਤਾ ਪਰਮਜੀਤ ਸਿੰਘ ਚੋਪੜ, ਰਵੀ ਕਾਂਤ, ਚੇਅਰਮੈਨ ਪਰਮਜੀਤ ਬਤਰਾ, ਵਿੱਕੀ ਦੱਤਾ, ਸੁਨੀਲ ਕੋਂਟੀ, ਵਿਸ਼ਾਲ ਗਿੱਲ, ਵਿਕੀ ਚੀਦਾ, ਤੋਸ਼ਾ ਪਹਿਲਵਾਨ, ਰਿੰਕੂ ਪਹਿਲਵਾਨ, ਰਾਜੂ ਪ੍ਰਧਾਨ, ਕਰਨ ਪੁਰੀ, ਸੰਦੀਪ ਮਹਾਜਨ, ਰਾਹੁਲ ਠਾਕੁਰ, ਨਿਤੀਨ ਕਪੂਰ, ਸ਼ੋਭਿਤ ਬੱਬਰ, ਗੌਰਵ ਭੱਲਾ, ਮੋਹਿਤ ਗਿੱਲ , ਜਤਿੰਦਰ ਗੌਰਵ ਸਮੇਤ ਆਦਿ ਮੌਜ਼ੁਦ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …