ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ) – ਕੈਬਿਨੇਟ ਮੰਤਰੀ ਡਾ. ਰਾਜਕੁਮਾਰ ਵੇਰਕਾ ਨੇ ਆਪਣੇ ਹਲਕੇ ਦੀਆਂ ਵਾਰਡਾਂ ਵਿੱਚ ਜਾ ਕੇ ਪੰਜਾਬ ਸਰਕਾਰ ਵਲੋਂ
ਹਰ ਵਰਗ ਦੇ ਘਰੇਲੂ ਖਪਤਕਾਰਾਂ ਦੇ ਬਾਕੀ ਬਿਜਲੀ ਬਿਲ ਮਾਫ ਕਰਨ ਦੀ ਸਕੀਮ ਤਹਿਤ ਹਲਕੇ ਦੇ ਲੋਕਾਂ ਦੇ ਫ਼ਾਰਮ ਭਰਨੇ ਲਈ ਲਗਾਏ ਗਏ ਕੈਂਪ ਦਾ ਦੌਰਾ ਕੀਤਾ।
ਮੰਤਰੀ ਵੇਰਕਾ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 2 ਕਿਲੋਵਾਟ ਮੰਨਜ਼ੂਰਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਪਿੱਛਲੇ ਬਿਜਲੀ ਬਾਕੀ ਬਿਲ ਮਾਫ ਕੀਤੇ ਜਾ ਰਹੇ ਹਨ।ਦਫ਼ਤਰ ਟੀਮ ਅਤੇ ਵਾਰਡ ਕੌਂਸਲਰਾਂ ਵਲੋਂ ਹਲਕੇ ਦੇ ਸਾਰੇ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ।ਜਿੰਨਾਂ ਕੁੱਝ ਪਰਿਵਾਰਾਂ ਵਲੋਂ ਬਿਲ ਨਾ ਭਰਨ ਦੀ ਵਜ੍ਹਾ ਕਰਕੇ ਬਿਜਲੀ ਵਿਭਾਗ ਨੇ ਉਨ੍ਹਾਂ ਦੇ ਬਿਜਲੀ ਮੀਟਰ ਕੱਟ ਦਿੱਤੇ ਸਨ। ਉਨਾਂ ਦੇ ਬਿਜਲੀ ਮੀਟਰ ਦੁਬਾਰਾ ਸਰਕਾਰ ਵਲੋਂ ਬਹਾਲ ਕੀਤੇ ਜਾਣਗੇ।ਕਿਉਂਕਿ 31 ਅਗਸਤ 2021 ਤੱਕ ਜਿੰਨੀ ਵੀ ਅਜਿਹੀ ਰਾਸ਼ੀ ਬਾਕੀ ਹੈ, ਉਹ ਪੰਜਾਬ ਸਰਕਾਰ ਵਲੋਂ ਹੀ ਭਰੀ ਜਾਵੇਗੀ।
ਕੈਬਨਿਟ ਮੰਤਰੀ ਵੇਰਕਾ ਨੇ ਅੱਜ ਆਪਣੇ ਹਲਕੇ ਦੀ ਵਾਰਡ ਨੰਬਰ 72, 73, 76 ਅਤੇ 81 ਵਿੱਚ ਲੱਗੇ ਕੈੰਪਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਵਾਰਡ 72 ਵਲੋਂ ਕੌਂਸਲਰ ਜਗਦੀਸ਼ ਕਾਲੀਆ, ਵਾਰਡ ਨੰਬਰ 73 ਤੋਂ ਕੌਂਸਲਰ ਸਵਿੰਦਰ ਸਿੰਘ ਸੱਤ, ਵਿਨੀਤ ਗੁਲਾਟੀ, ਵਾਰਡ ਨੰਬਰ 76 ਤੋਂ ਕੌਂਲਸਰ ਸੁਖਦੇਵ ਸਿੰਘ ਚਾਹਲ ਅਤੇ ਵਾਰਡ ਨੰਬਰ 81 ਤੋਂ ਕੌਂਸਲਰ ਸਤੀਸ਼ ਕੁਮਾਰ ਬੱਲੂ ਨੇ ਲੋਕਾਂ ਦੇ ਬਿਜ਼ਲੀ ਮਾਆਫੀ ਫ਼ਾਰਮ ਭਰੇ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media