ਸੁਨਾਮ, 24 ਅਕਤੂਬਰ (ਜਗਸੀਰ ਲੌਂਗੋਵਾਲ ) – ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਦੇ ਸਾਲ 2021-22 ਦਾ ਤਾਜ਼ਪੋਸ਼ੀ ਸਮਾਗਮ ਕਲੱਬ ਚੇਅਰਮੈਨ ਅੰਕੁਰ
ਜਖਮੀ, ਸਰਪ੍ਰਸਤ ਡਾ. ਅੰਸ਼ੁਮਨ ਫੁੱਲ, ਜੋਨ ਚੇਅਰਪਰਸਨ ਕਰੁਨ ਬਾਂਸਲ (ਕਨੂੰ) ਦੀ ਪ੍ਰਧਾਨਗੀ ਹੇਠ ਕਲਾਸਿਕ ਹੋਟਲ ਵਿਖੇ ਹੋਇਆ ਜਿਸ ਦੌਰਾਨ ਪੀ.ਐਮ.ਜੇ.ਐਫ ਅਤੇ ਜ਼ਿਲ੍ਹਾ ਗਵਰਨਰ ਲਾਇਨ ਨਕੇਸ਼ ਗਰਗ ਨੇ ਮੁੱਖ ਮਹਿਮਾਨ, ਐਮ.ਜੇ.ਐਫ ਲਾਇਨ ਲਲਿਤ ਬਹਿਲ ਨੇ ਇੰਸਟਾਲੇਸ਼ਨ ਅਫਸਰ, ਐਮ.ਜੇ.ਐਫ ਲਾਇਨ ਜੀ.ਐਸ ਕਾਲੜਾ ਨੇ ਗੈਸਟ ਆਫ ਆਨਰ, ਐਮ.ਜੇ.ਐਫ. ਯੋਗੇਸ਼ ਸੋਨੀ ਨੇ ਇੰਡਕਸ਼ਨ ਅਫਸਰ, ਹਲਕਾ ਸੁਨਾਮ ਤੋਂ ਕਾਂਗਰਸ ਇੰਚਾਰਜ਼ ਦਾਮਨ ਬਾਜਵਾ, ਸੀਨੀਅਰ ਕਾਂਗਰਸੀ ਆਗੂ ਹਰਮਨਦੇਵ ਬਾਜਵਾ, ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਘਣਸ਼ਾਮ ਕਾਂਸਲ, ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਸੋਨੀ, ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਕੌਂਸਲਰ ਸੰਨੀ ਕਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਦਾ ਆਗਾਜ਼ ਜਯੋਤੀ ਪ੍ਰਚੰਡ ਅਤੇ ਰਾਸ਼ਟਰੀ ਗਾਇਨ ਕਰਕੇ ਕੀਤਾ ਗਿਆ।
ਇਸ ਉਪਰੰਤ ਪੀ.ਐਮ.ਜੇ.ਐਫ ਲਾਇਨ ਨਕੇਸ਼ ਗਰਗ ਜ਼ਿਲ੍ਹਾ ਗਵਰਨਰ ਅਤੇ ਐਮ.ਜੇ.ਐਫ ਲਾਇਨ ਲਲਿਤ ਬਹਿਲ (ਵੀ.ਡੀ.ਜੀ-1) ਇੰਸਟਾਲੇਸ਼ਨ ਅਫਸਰ ਨੇ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਦੇ ਸਾਲ 2021-22 ਲਈ ਚੁਣੇ ਗਏ ਪ੍ਰਧਾਨ ਜਤਿੰਦਰ ਪੁਰੀ, ਸਕੱਤਰ ਅੰਕਿਤ ਪਾਹੂਜਾ ਅਤੇ ਖਜ਼ਾਨਚੀ ਅਭਿਸ਼ੇਕ ਮਿੱਤਲ ਨੂੰ ਕਲੱਬ ਪ੍ਰਤੀ ਜਿੰਮੇਵਾਰੀਆਂ ਦੀ ਸਹੁੰ ਚੁੱਕਾਈ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਧ-ਚੜ੍ਹ ਕੇ ਕੰਮ ਕਰਨ ਲਈ ਉਤਸਾਹਿਤ ਕੀਤਾ ਅਤੇ ਕਲੱਬ ਦੇ ਤਾਜ਼ਪੋਸ਼ੀ ਕੀਤੇ ਗਏ ਅਹੁੱਦੇਦਾਰਾਂ ਨੇ ਸੌਂਪੀ ਗਈ ਜਿੰੰਮੇਵਾਰੀ ਲਈ ਸਮੂਹ ਕਲੱਬ ਮੈਂਬਰਾਂ ਨੂੰ ਨਾਲ ਲੈ ਕੇ ਚੱਲਦੇ ਹੋਏ ਤਨਦੇਹੀ ਨਾਲ ਸਮਾਜ ਸੇਵੀ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਸਮੇਂ ਕਲੱਬ ਸੈਕਟਰੀ ਅੰਕਿਤ ਪਾਹੂਜਾ ਨੇ ਕਲੱਬ ਵਲੋਂ ਪਿਛਲੇ ਸਮੇਂ ਦੌਰਾਨ ਲਗਾਏ ਗਏ ਵੱਖ-ਵੱਖ ਸਮਾਜ ਸੇਵੀ ਪ੍ਰੌਜੈਕਟਾਂ ਦੀ ਜਾਣਕਾਰੀ ਦਿੱਤੀ।
ਦਾਮਨ ਥਿੰਦ ਬਾਜਵਾ ਨੇ ਆਖਿਆ ਕਿ ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਸਮਾਜ ਵਿੱਚ ਵਿਚਰਦੇ ਹੋਏ ਸਮਾਜ ਸੇਵੀ ਕਾਰਜ਼ਾਂ ਵਿੱਚ ਅਹਿਮ ਯੋਗਦਾਨ ਪਾਉਂਦਾ ਆ ਰਿਹਾ ਹੈ ਅਤੇ ਉਹਨਾਂ ਕਲੱਬ ਦੇ ਨਵੇਂ ਅਹੁੱਦੇਦਾਰਾਂ ਅਤੇ ਮੈਂਬਰਾਂ ਨੂੰ ਜਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਸਮਾਜ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਦਾਮਨ ਬਾਜਵਾ ਨੇ ਕਲੱਬ ਦੀਆਂ ਔਰਤਾਂ ਦਾ ਉਤਸ਼ਾਹ ਦੇਖ ਕੇ ਲਾਇਨ ਲੇਡੀਜ਼ ਦਾ ਗਠਨ ਕੀਤਾ ਅਤੇ ਔਰਤਾਂ ਨੂੰ ਵੀ ਸਮਾਜ ਸੇਵਾ ਦੇ ਖੇਤਰ ਵੱਲ ਚੱਲਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਇੰਸਟਾਲੇਸ਼ਨ ਚੇਅਰਮੈਨ ਅੰਕੁਰ ਜਖਮੀ, ਮਾਸਟਰ ਆਫ ਸੈਰੇਮਨੀ ਲਵਲੀ ਵਰਮਾ ਦਾ ਯੋਗਦਾਨ ਅਹਿਮ ਰਿਹਾ ਅਤੇ ਕਲੱਬ ਮੈਂਬਰਾਂ ਦੇ ਮਨੋਰੰਜਨ ਲਈ ਕਰਵਾਈਆਂ ਗਈਆਂ ਗਤੀਵਿਧੀਆਂ ਵਿੱਚ ਮੋਹਰੀ ਰਹੇ ਮੈਂਬਰਾਂ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਅਤੇ ਪੰਚੁਅਲਟੀ ਅਵਾਰਡ ਸੰਦੀਪ ਜੈਨ ਦੇ ਹਿੱਸੇ ਆਇਆ ਅਤੇ ਨਾਲ ਹੀ ਬੱਚਿਆਂ ਦੇ ਕੁਇਜ਼ ਪ੍ਰੋਗਰਾਮ ਵੀ ਕਰਵਾਏ ਗਏ।
ਇਸ ਮੌਕੇ ਡਾਇਰੈਕਟਰ ਵਿਨੋਦ ਧਰਮਗੜ੍ਹੀਆ, ਪ੍ਰੋਜੈਕਟ ਚੇਅਰਮੈਨ ਐਡਵੋਕੇਟ ਵਿਕਰਮਜੀਤ ਸਿੰਘ ਵਿੱਕੀ, ਸੰਦੀਪ ਜੈਨ, ਅਮਿਤ ਕੌਸ਼ਲ, ਰਿੰਕੂ ਗਰਗ, ਉਮੇਸ਼ ਸਿੰਗਲਾ, ਕੁਲਵਿੰਦਰ ਸ਼ਰਮਾ, ਐਡਵੋਕੇਟ ਅਭਿਸ਼ੇਕ ਜਿੰਦਲ, ਰਾਜ਼ੇਸ਼ ਗਰਗ, ਪਵਨ ਚੱਠਾ, ਮਨਿੰਦਰ ਸਿੰਘ ਲਖਮੀਰਵਾਲਾ, ਪਰਮਿੰਦਰ ਜਾਰਜ, ਭੂਸ਼ਨ ਕਾਂਸਲ, ਸੰਦੀਪ ਸ਼ਰਮਾ ਆਦਿ ਮੌਜ਼ੂਦ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media