Wednesday, April 1, 2026

ਅਤੁਲ ਸ਼ਰਮਾ ਬਾਬੀ ਭਾਜਪਾ ਰਣਜੀਤ ਐਵਨਿਊ ਮੰਡਲ ਦੇ ਉਪ ਪ੍ਰਧਾਨ ਬਣੇ

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ) – ਭਾਰਤੀ ਜਨਤਾ ਪਾਰਟੀ ਰਣਜੀਤ ਐਵਨਿਊ ਅੰਮ੍ਰਿਤਸਰ ਮੰਡਲ ਦੇ ਪ੍ਰਧਾਨ ਮੋਨੂ ਮਹਾਜਨ ਵਲੋਂ ਭਾਜਪਾ ਜਿਲਾ ਪ੍ਰਧਾਨ ਸੁਰੇਸ਼ ਮਹਾਜਨ ਦੇ ਨਾਲ ਸਲਾਹ ਮਸ਼ਵਰੇ ਉਪਰੰਤ ਆਪਣੀ ਟੀਮ ਦਾ ਵਿਸਥਾਰ ਕੀਤਾ ਜਾ ਰਿਹਾ ਹੈ।ਇਸੇ ਤਹਿਤ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਚਲਾਉਣ ਲਈ ਅਤੁਲ ਸ਼ਰਮਾ ਬਾਬੀ ਨੂੰ ਰਣਜੀਤ ਐਵਨਿਊ ਮੰਡਲ ਦਾ ਉਪ-ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।ਜਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਮੋਨੂ ਮਹਾਜਨ ਦੀ ਪ੍ਰਧਾਨਗੀ ‘ਚ ਆਯੋਜਿਤ ਪ੍ਰੋਗਰਾਮ ਦੌਰਾਨ ਅਤੁਲ ਸ਼ਰਮਾ ਨੂੰ ਉਪ ਪ੍ਰਧਾਨ ਐਲਾਨ ਕੇ ਸੁਰੇਸ਼ ਮਹਾਜਨ ਨੇ ਨਿਯੁੱਕਤੀ ਪੱਤਰ ਸੌਂਪਿਆ।ਜਿਲਾ ਪ੍ਰਧਾਨ ਸੁਰੇਸ਼ ਮਹਾਜਨ ਅਤੇ ਮੰਡਲ ਪ੍ਰਧਾਨ ਮੋਨੂ ਮਹਾਜਨ ਨੇ ਅਤੁਲ ਸ਼ਰਮਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਸ ਪ੍ਰਗਟਾਈ ਕਿ ਕਿਹਾ ਕਿ ਉਹ ਪਾਰਟੀ ਦਾ ਵਿਸਥਾਰ ਕਰਨ ਅਤੇ ਮੰਡਲ ਦੇ ਕੰਮਾਂ ਅਤੇ ਰਫ਼ਤਾਰ ਦੇਣ ਵਿੱਚ ਭਰਪੂਰ ਸਹਿਯੋਗ ਕਰਨਗੇ।
                 ਇਸ ਮੌਕੇ ਜਿਲਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਪਿੰਟੂ, ਜਿਲਾ ਉਪ ਪ੍ਰਧਾਨ ਡਾ. ਰਾਮ ਚਾਵਲਾ, ਜਿਲਾ ਸਕੱਤਰ ਰਾਜੀਵ ਸ਼ਰਮਾ ਡਿੰਪੀ, ਜਿਲਾ ਦਫ਼ਤਰ ਸਕੱਤਰ ਸਤਪਾਲ ਡੋਗਰਾ, ਜਿਲਾ ਸਵੱਛ ਭਾਰਤ ਅਭਿਆਨ ਸੰਯੋਜਕ ਤਰੁਣ ਅਰੋੜਾ ਅਤੇ ਅਸ਼ਵਨੀ ਚੋਪੜਾ ਆਦਿ ਮੌਜ਼ੂਦ ਸਨ ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …