Friday, April 3, 2026

ਜ਼ਿਲ੍ਹਾ ਕਪੂਰਥਲਾ ‘ਚ ਬਲਾਕ ਪੱਧਰ ਦੇ ਸੁਵਿਧਾ ਕੈਂਪ ਅੱਜ – ਡਿਪਟੀ ਕਮਿਸ਼ਨਰ

ਕਪੂਰਥਲਾ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 29 ਅਕਤੂਬਰ ਨੂੰ ਬਲਾਕ ਪੱਧਰ ’ਤੇ ਸੁਵਿਧਾ ਕੈਂਪਾਂ ਲਗਾਏ ਜਾ ਰਹੇ ਹਨ।ਜਿੰਨਾਂ ਦੌਰਾਨ ਵੱਖ-ਵੱਖ ਵਿਭਾਗਾਂ ਵਲੋਂ ਕਾਊਂਟਰ ਸਥਾਪਿਤ ਕਰਕੇ ਸਰਕਾਰੀ ਯੋਜਨਾਵਾਂ ਦੇ ਫਾਰਮ ਭਰਨ ਦੇ ਨਾਲ-ਨਾਲ ਲੋਕਾਂ ਨੂੰ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ।
                    ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਬਲਾਕ ਕਪੂਰਥਲਾ 10 ਪਿੰਡਾਂ ਚੂਹੜਵਾਲ, ਕਾਂਜਲੀ, ਪ੍ਰਵੈਜ ਨਗਰ, ਤਯਬਪੁਰ,ਕਾਦੂਪਰ, ਤਲਵੰਡੀ ਮਹਿਮਾਂ, ਭਗਤਪੁਰ, ਪੱਖੋਵਾਲ, ਰਜਾਪੁਰ, ਆਰੀਆਂਵਾਲ ਦਾ ਸੁਵਿਧਾ ਕੈਂਪ ਬੀ.ਡੀ.ਪੀ.ਓ ਦਫਤਰ ਕਪੂਰਥਲਾ ਵਿਖੇ ਲੱਗੇਗਾ।ਬਲਾਕ ਢਿੱਲਵਾਂ ਲਈ ਕੈਂਪ ਬੀ.ਡੀ.ਪੀ.ਓ ਦਫਤਰ ਢਿਲਵਾ ਤੇ ਬਲਾਕ ਨਡਾਲਾ ਲਈ ਕੈਂਪ ਬੀ.ਡੀ.ਪੀ.ਓ ਨਡਾਲਾ ਵਿਖੇ ਲੱਗੇਗਾ।ਬਲਾਕ ਫਗਵਾੜਾ ਤਹਿਤ ਫਗਵਾੜਾ ਸ਼ਹਿਰ ਤੇ 13 ਪਿੰਡ ਜਿਨ੍ਹਾਂ ਵਿਚ ਕਾਂਸੀ ਨਗਰ, ਚੱਕ ਹਕੀਮਾਂ, ਮੇਹਟਾਂ, ਮਸਤ ਨਗਰ, ਨਾਰੰਗਸ਼ਾਹਪੁਰ, ਨਵੀਂ ਅਬਾਦੀ ਰੰਗਸ਼ਾਹਪੁਰ, ਨੰਗਲ, ਖੇੜਾ, ਜਮਾਲਪੁਰ, ਮੋਲੀ,ਨਿਹਾਲਗੜ੍ਹ, ਜਗਤਪੁਰ ਜੱਟਾਂ, ਉਚਾ ਲਈ ਕੈਂਪ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਲੱਗੇਗਾ।
ਸੁਲਤਾਨਪੁਰ ਬਲਾਕ ਦੇ 32 ਪਿੰਡਾਂ ਕਬੀਰਪੁਰ, ਭਰੋਆਣਾ, ਟਿੱਬੀ, ਚੰਨਣਵਿੰਡੀ, ਮੰਡ ਇੰਦਰਪੁਰ, ਭਾਗੋ ਬੁੱਢਾ, ਹਾਜੀਪੁਰ, ਸ਼ੇਖਮਾਂਗਾ, ਸ਼ੇਰਪੁਰ ਸੱਧਾ, ਆਂਹਲੀ ਕਲਾਂ, ਆਂਹਲੀ ਖੁਰਦ, ਸਰਦੁੱਲਾਪੁਰ, ਮੰਡ ਅੱਲੂਵਾਲ, ਅੱਲੂਵਾਲ, ਲੋਧੀਵਾਲ, ਸੁਚੇਤਗੜ੍ਹ, ਬਸਤੀ ਮੀਰਪੁਰ, ਹੁਸੈਨਪੁਰ ਬੂਲੇ, ਸਰੂਪਵਾਲਾ, ਚੱਕ ਪੱਤੀ ਬਾਲੂ ਬਹਾਦਰ, ਬੂਸੋਵਾਲ, ਵਾਟਾਵਾਲੀ ਖੁਰਦ, ਵਾਟਾਵਾਲੀ ਕਲਾਂ, ਸ਼ਾਹਵਾਲਾ ਅੰਦਰੀਸਾ, ਲੱਖ ਵਰਿਆ, ਬਾਊਪੁਰ ਜਦੀਦ, ਸਾਂਗਰਾ, ਭੀਮ ਕਦੀਮ, ਰਾਮਪੁਰ ਗੈਰਾ, ਨੱਬੀਪੁਰ, ਹਜ਼ਾਰਾ, ਤੱਕੀਆ ਲਈ ਕੈਂਪ ਪਿੰਡ ਕਬੀਰਪੁਰ ਵਿਖੇ 29 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ।
                ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ ਅੰਗਹੀਣ), ਘਰ ਦੀ ਸਥਿਤੀ (ਕੱਚਾ/ ਪੱਕਾ) ਪੀ.ਐਮ.ਏ.ਵਾਈ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਐਲ.ਪੀ.ਜੀ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ.ਸੀ.ਬੀ.ਸੀ ਕਾਰਪੋਰੇਸ਼ਨਾਂ/ ਬੈਂਕਫਿੰਕੋ ਤੋਂ ਕਰਜ਼ਾ, ਬੱਸ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜਾਬ ਕਾਰਡ, ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਬਕਾਏ ਦੇ ਮੁਆਫ਼ੀ ਦੇ ਸਰਟੀਫਿਕੇਟ, ਪੈਂਡਿੰਗ ਸੀ.ਐਲ.ਯੂ ਕੇਸ/ਨਕਸ਼ੇ ਆਦਿ ਸਬੰਧੀ ਫਾਰਮ ਭਰਨ ਤੋਂ ਇਲਾਵਾ ਵਿਸ਼ੇਸ਼ ਤੌਰ `ਤੇ ਯੂ.ਡੀ.ਆਈ.ਡੀ, ਨੈਸ਼ਨਲ ਲਾਈਵਲੀਹੁੱਡ ਮਿਸ਼ਨ, ਸਵਾਨਿਧੀ ਸਕੀਮ ਦੇ ਫਾਰਮ ਵੀ ਭਰੇ ਜਾਣਗੇ।
                      ਡਿਪਟੀ ਕਮਿਸ਼ਨਰ ਨੇ ਕੈਂਪਾਂ ਨੂੰ ਸਫ਼ਲ ਬਣਾਉਣ ਲਈ ਸਬੰਧਿਤ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਅਤੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਸੁਵਿਧਾ ਕੈਂਪਾਂ ਵਿੱਚ ਪਹੁੰਚ ਕੇ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।

Check Also

ਲਿਵਾਸਾ ਹਸਪਤਾਲ ਉਨਤ ਮੈਡੀਕਲ ਡਾਇਗਨੌਸਟਿਕਸ ਵਿੱਚ ਮੋਹਰੀ

ਅੰਮ੍ਰਿਤਸਰ, 2 ਅਪ੍ਰੈਲ (ਜਗਦੀਪ ਸਿੰਘ) – ਆਧੁਨਿਕ ਮੈਡੀਕਲ ਵਿੱਚ ਅਜਿਹੇ ਮਾਮਲੇ ਵਧ ਰਹੇ ਹਨ, ਜਿਥੇ …