ਅੰਮ੍ਰਿਤਸਰ, 30 ਅਕਤੂਬਰ (ਖੁਰਮਣੀਆਂ) – ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਪੰਜਾਬ ਦਿਵਸ’ ਨੂੰ ਸਮਰਪਿਤ ‘ਪੰਜਾਬੀ ਸਪਤਾਹ’
01, 02, 03 ਨਵੰਬਰ, 2021 ਨੂੰ ਪੰਜਾਬ ਸਰਕਾਰ ਅਤੇ ਮਾਣਯੋਗ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਇਆ ਜਾ ਰਿਹਾ ਹੈ। ਵਿਭਾਗ ਦੇ ਮੁੱਖੀ ਤੇ ਐਸੋਸੀਏਟ ਪ੍ਰੋਫ਼ੈਸਰ (ਡਾ.) ਮਨਜਿੰਦਰ ਸਿੰਘ ਨੇ ਪੰਜਾਬੀ ਸਪਤਾਹ ਦੇ ਅੰਤਰਗਤ ਉਲੀਕੇ ਗਏ ਲੜੀਵਾਰ ਸਾਹਿਤਕ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਇਸ ਸਮਾਗਮ ਦੇ ਪਹਿਲੇ ਦਿਨ 1 ਨਵੰਬਰ 2021 ਨੂੰ ਸਵੇਰੇ 11:00 ਵਜੇ ਕਾਨਫ਼ਰੰਸ ਹਾਲ, ਗੁਰੂ ਨਾਨਕ ਭਵਨ ਵਿਚ ਅਕਾਦਮਿਕ ਭਾਸ਼ਣ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿੱਚ ਮੁੱਖ ਮਹਿਮਾਨ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ (ਰਜਿਸਟਰਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਹੋਣਗੇ।ਇਸ ਅਕਾਦਮਿਕ ਭਾਸ਼ਣ ਦੇ ਮੁੱਖ ਵਕਤਾ ਡਾ. ਜੋਗਿੰਦਰ ਸਿੰਘ ਕੈਰੋਂ (ਸੇਵਾ-ਮੁਕਤ ਪ੍ਰੋਫ਼ੈਸਰ, ਪੰਜਾਬੀ ਅਧਿਐਨ ਸਕੂਲ) “ਪੰਜਾਬੀ ਸਭਿਆਚਾਰ ਤੇ ਲੋਕਧਾਰਾ ਦਾ ਅਧਿਐਨ ਮਾਡਲ” ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕਰਨਗੇ।ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. (ਡਾ.) ਸਤਿੰਦਰ ਸਿੰਘ ਦੁਆਰਾ ਕੀਤੀ ਜਾਵੇਗੀ।ਸਮਾਗਮ ਦੇ ਦੂਜੇ ਦਿਨ ਮਿਤੀ 2 ਨਵੰਬਰ 2021 ਨੂੰ ਸਵੇਰੇ 11:00 ਵਜੇ ਕਾਨਫ਼ਰੰਸ ਹਾਲ, ਗੁਰੂ ਨਾਨਕ ਭਵਨ ਵਿਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਹੈ ਜਿਸ ਦੀ ਪ੍ਰਧਾਨਗੀ ਪ੍ਰੋ. ਸਰਬਜੋਤ ਸਿੰਘ ਬਹਿਲ ਕਰਨਗੇ।ਸਮਾਗਮ ਦੇ ਮੁੱਖ ਮਹਿਮਾਨ ਬਖ਼ਤਾਵਰ ਸਿੰਘ ਆਈ.ਏ.ਐਸ ਹੋਣਗੇ।ਇਸ ਕਵੀ ਦਰਬਾਰ ਵਿੱਚ ਵਿਸ਼ੇਸ਼ ਮਹਿਮਾਨ ਪ੍ਰਸਿੱਧ ਸ਼ਾਇਰ ਨਿਰਮਲ ਅਰਪਨ ਹੋਣਗੇ ਅਤੇ ਦੇਵ ਦਰਦ, ਸਰਬਜੀਤ ਸੰਧੂ, ਅਰਤਿੰਦਰ ਸੰਧੂ, ਮਲਵਿੰਦਰ ਤੇ ਮਨੀਸ਼ ਆਪਣੀਆਂ ਕਵਿਤਾਵਾਂ ਪੇਸ਼ ਕਰਨਗੇ।
ਸਮਾਗਮ ਦੇ ਤੀਜੇ ਦਿਨ ਮਿਤੀ 03 ਨਵੰਬਰ, 2021 ਨੂੰ ਸਵੇਰੇ 11:00 ਵਜੇ ਕਾਨਫ਼ਰੰਸ ਹਾਲ, ਗੁਰੂ ਨਾਨਕ ਭਵਨ ਵਿੱਚ ਅਕਾਦਮਿਕ ਭਾਸ਼ਣ ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਜੀ ਹੋਣਗੇ।ਪ੍ਰੋ. (ਡਾ.) ਸਰਬਜਿੰਦਰ ਸਿੰਘ (ਡੀਨ, ਹਿਊਮੈਨੀਟੀਜ਼ ਅਤੇ ਧਰਮ ਅਧਿਐਨ) “ਧਰਮ ਗ੍ਰੰਥਾਂ ਦੇ ਸੰਦਰਭ ਵਿਚ ਲਿਖਤ ਅਤੇ ਮੌਖਿਕ ਰਵਾਇਤ” ਵਿਸ਼ੇ ’ਤੇ ਆਪਣੇ ਵਿਚਾਰ ਸਾਂਝੇ ਕਰਨਗੇ।ਪ੍ਰੋ. (ਡਾ.) ਧਰਮ ਸਿੰਘ (ਸੇਵਾ-ਮੁਕਤ ਮੁੱਖੀ ਪੰਜਾਬੀ ਅਧਿਐਨ ਸਕੂਲ) ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media