Saturday, April 18, 2026

ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਫੀਲਡ ਇਨਵੈਸਟੀਗੇਟਰਾਂ ਦੀ ਲਾਈ ਇੱਕ ਰੋਜ਼ਾ ਵਰਕਸ਼ਾਪ

ਟੈਸਟ ਲੈਣ ਸਬੰਧੀ ਫੀਲਡ ਇਨਵੈਸਟੀਗੇਟਰਾਂ ਨੂੰ ਦਿੱਤੀ ਜਾਣਕਾਰੀ

ਪਠਾਨਕੋਟ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 12 ਨਵੰਬਰ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਬਿਹਤਰ ਪ੍ਰਦਰਸ਼ਨ ਅਤੇ ਇਸ ਸਰਵੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਫੀਲਡ ਇਨਵੈਸਟੀਗੇਟਰਾਂ ਦੀ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ।ਅਗਾਊਂ ਯੋਜਨਾਬੰਦੀ ਕਰਦੇ ਹੋਏ ਜਿਲ੍ਹਾ ਪਠਾਨਕੋਟ ਵਿੱਚ ਇਸ ਟੈਸਟ ਲਈ ਲਗਾਏ ਜਾਣ ਵਾਲੇ ਇਨਵੈਸਟੀਗੇਟਰਾਂ ਲਈ ਇਹ ਵਰਕਸ਼ਾਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਦੀ ਅਗਵਾਈ ਹੇਠ ਲਗਾਈ ਗਈ।
                 ਪ੍ਰਬੰਧਕ ਦੀ ਭੂਮਿਕਾ ਨਰਸ਼ ਪਨਿਆੜ ਬੀ.ਪੀ.ਈ.ਓ ਪਠਾਨਕੋਟ-2, ਪੰਕਜ਼ ਅਰੋੜਾ ਬੀ.ਪੀ.ਈ.ਓ ਪਠਾਨਕੋਟ-1 ਨੇ ਨਿਭਾਈ।ਜਿਲ੍ਹਾ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਸੰਜੀਵ ਸਰਮਾ ਡੀ.ਐਮ ਸਾਇੰਸ, ਅਮਿਤ ਵਸ਼ਿਸ਼ਟ ਡੀ.ਐਮ ਗਣਿਤ, ਵਿਨੋਦ ਅੱਤਰੀ ਡੀ.ਐਮ ਪੰਜਾਬੀ, ਵਨੀਤ ਮਹਾਜਨ ਜਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’, ਰਾਜੇਸ਼ ਕੁਮਾਰ ਸਹਾਇਕ ਜਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਨੇ ਨਿਭਾਈ।ਫੀਲਡ ਇਨਵੈਸਟੀਗੇਟਰਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਕਰਵਾਉਣ ਲਈ ਵਿਸਤਾਰ ਪੂਰਵਕ ਉਨ੍ਹਾਂ ਦੀਆਂ ਡਿਊਟੀਆਂ ਬਾਰੇ ਜਾਣਕਾਰੀ ਦਿੱਤੀ।
                 ਇਸ ਮੌਕੇ ਮੁਨੀਸ਼ ਕੁਮਾਰ ਸਿੱਖਿਆ ਸੁਧਾਰ ਟੀਮ, ਰਮੇਸ਼ ਕੁਮਾਰ ਸਿੱਖਿਆ ਸੁਧਾਰ ਟੀਮ, ਅਰੁਣ ਕੁਮਾਰ ਡੀ.ਐਮ ਸਪੋਰਟਸ, ਅਜੇ ਕੁਮਾਰ ਭੋਗਲ ਬੀ.ਐਮ ਸਾਇੰਸ, ਰਾਜੇਸ਼ ਸਲਵਾਨ ਬੀ.ਐਮ ਸਾਇੰਸ, ਰਜਨੀਸ਼ ਡੋਗਰਾ ਬੀ/.ਐਮ ਸਾਇੰਸ, ਵੀਨੂ ਪ੍ਰਤਾਪ ਬੀ.ਐਮ.ਟੀ, ਅਧੀਰ ਮਹਾਜਨ ਬੀ.ਐਮ.ਟੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸਟੈਨੋ ਤਰੁਣ ਪਠਾਨੀਆ ਆਦਿ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …