ਪੂਰਾ ਦਿਨ ਲਿਫਟਿੰਗ ਰੋਕ ਕੇ ਅਨਲਿਫਟਿੰਗ ਝੋਨੇ ਅਤੇ ਰਿਕਾਰਡ ਅਨੁਸਾਰ ਖ਼ਰੀਦ ਦੀ ਕੀਤੀ ਚੈਕਿੰਗ
ਨਵਾਂਸ਼ਹਿਰ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਖ਼ੁਰਾਕ ਸਿਵਲ ਸਪਲਾਈਜ਼ ਅਤੇ ਖੱਪਤਕਾਰ ਮਾਮਲੇ ਪੰਜਾਬ ਵਿਭਾਗ ਸਕੱਤਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੇ ਆਦੇਸ਼ਾਂ ’ਤੇ ਵੱਖ-ਵੱਖ 10 ਵਿਸ਼ੇਸ਼ ਟੀਮਾਂ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਮੂਹ 31 ਮੰਡੀਆਂ ਵਿਚ ਪਏ ਅਨਲਿਫਟਿੰਗ ਝੋਨੇ ਅਤੇ ਰਿਕਾਰਡ ਅਨੁਸਾਰ ਖ਼ਰੀਦ ਕੀਤੀ ਝੋਨੇ ਦੀ ਚੈਕਿੰਗ ਕੀਤੀ ਗਈ।ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਗਠਿਤ ਇਨ੍ਹਾਂ ਟੀਮਾਂ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਖ਼ੁਰਾਕ ਤੇ ਸਪਲਾਈ ਵਿਭਾਗ, ਮਾਲ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਐਫ.ਸੀ.ਆਈ, ਨਗਰ ਕੌਂਸਲ, ਅਤੇ ਮੰਡੀ ਬੋਰਡ ਦੇ ਅਧਿਕਾਰੀ ਸ਼ਾਮਲ ਸਨ।ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੀ ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਸਮੂਹ ਮੰਡੀਆਂ ੱਿਵਚ ਲਿਫਟਿੰਗ ਦਾ ਕੰਮ ਇਕ ਦਿਨ ਲਈ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ।ਸਬ-ਡਵੀਜ਼ਨ ਨਵਾਂਸ਼ਹਿਰ ਦੀਆਂ ਮੰਡੀਆਂ ਵਿਚ ਚੈਕਿੰਗ ਟੀਮਾਂ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਕੀਤੀ, ਜਦਕਿ ਸਬ-ਡਵੀਜ਼ਨ ਬੰਗਾ ਵਿਚ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਹਰਬੀਰ ਸਿੰਘ ਅਤੇ ਸਬ-ਡਵੀਜ਼ਨ ਬਲਾਚੌਰ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਦੀ ਨਿਗਰਾਨੀ ਹੇਠ ਟੀਮਾਂ ਨੇ ਆਪਣੇ ਕੰਮ ਨੂੰ ਅੰਜਾਮ ਦਿੱਤਾ।
ਸਬ-ਡਵੀਜ਼ਨ ਨਵਾਂਸ਼ਹਿਰ ਵਿਚ ਐਸ.ਡੀ.ਐਮ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਾਲੀ ਟੀਮ ਨੇ ਨਵਾਂਸ਼ਹਿਰ, ਰਾਹੋਂ, ਬਹਿਲੂਰ ਕਲਾਂ ਅਤੇ ਬਜੀਦਪੁਰ ਮੰਡੀਆਂ ਦੀ ਚੈਕਿੰਗ ਕੀਤੀ। ਇਸੇ ਤਰ੍ਹਾਂ ਤਹਿਸੀਲਦਾਰ ਨਵਾਂਸ਼ਹਿਰ ਲਕਸ਼ੈ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਜਾਡਲਾ, ਦੁਪਾਲਪੁਰ, ਮਝੂਰ ਤੇ ਗਰਚਾ ਅਤੇ ਨਾਇਬ ਤਹਿਸੀਲਦਾਰ ਨਵਾਂਸ਼ਹਿਰ ਕੁਲਵਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਫਾਂਬੜਾ, ਧੈਂਗੜਪੁਰ, ਮੀਰਪੁਰ ਜੱਟਾਂ ਅਤੇ ਜੱਬੋਵਾਲ ਮੰਡੀਆਂ ਦੀ ਚੈਕਿੰਗ ਕੀਤੀ।
ਇਸੇ ਤਰ੍ਹਾਂ ਸਬ-ਡਵੀਜ਼ਨ ਬੰਗਾ ਵਿਚ ਐਸ.ਡੀ.ਐਮ ਵਿਰਾਜ ਤਿੜਕੇ ਦੀ ਅਗਵਾਈ ਵਾਲੀ ਟੀਮ ਨੇ ਬੰਗਾ, ਬਹਿਰਾਮ ਤੇ ਕਟਾਰੀਆਂ, ਈ.ਓ ਬੰਗਾ ਦੇਸ ਰਾਜ ਦੀ ਟੀਮ ਨੇ ਸੂੰਢ ਤੇ ਪਠਲਾਵਾ, ਬੀ.ਡੀ.ਪੀ.ਓ ਬੰਗਾ ਹੇਮ ਰਾਜ ਦੀ ਟੀਮ ਨੇ ਮੁਕੰਦਪੁਰ ਤੇ ਉਚਾ ਲਧਾਣਾ ਅਤੇ ਨਾਇਬ ਤਹਿਸੀਲਦਾਰ ਬੰਗਾ ਨਿਰਜੀਤ ਸਿੰਘ ਦੀ ਟੀਮ ਨੇ ਹਕੀਮਪੁਰ ਤੇ ਮਾਹਿਲ ਗਹਿਲਾਂ ਮੰਡੀਆਂ ਚੈੱਕ ਕੀਤੀਆਂ।
ਇਸ ਤੋਂ ਇਲਾਵਾ ਸਬ-ਡਵੀਜ਼ਨ ਬਲਾਚੌਰ ਵਿਚ ਐਸ.ਡੀ.ਐਮ ਦੀਪਕ ਰੁਹੇਲਾ ਦੀ ਅਗਵਾਈ ਵਾਲੀ ਟੀਮ ਨੇ ਬਲਾਚੌਰ, ਕਰਾਵਰ ਤੇ ਮੋਹਰਾ, ਤਹਿਸੀਲਦਾਰ ਬਲਾਚੌਰ ਪ੍ਰਵੀਨ ਕੁਮਾਰ ਦੀ ਟੀਮ ਨੇ ਕਾਠਗੜ੍ਹ, ਟੌਂਸਾ ਤੇ ਨਾਨੋਵਾਲ ਅਤੇ ਬੀ.ਡੀ.ਪੀ.ਓ ਸੜੋਆ ਰਵਿੰਦਰ ਸਿੰਘ ਦੀ ਟੀਮ ਨੇ ਸੜੋਆ, ਬਕਾਪੁਰ ਅਤੇ ਸਾਹਵਾ ਮੰਡੀਆਂ ਦੀ ਚੈਕਿੰਗ ਕੀਤੀ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੋਈ ਵੀ ਖਾਮੀ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਮੰਡੀਆਂ ਦੀ ਚੈਕਿੰਗ ਲਗਾਤਾਰ ਜਾਰੀ ਰਹੇਗੀ, ਤਾਂ ਜੋ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਦੇ ਕੰਮ ਨੂੰ ਸੁਚਾਰੂ, ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਸਿਰੇ ਚਾੜ੍ਹਿਆ ਜਾ ਸਕੇ।