Tuesday, March 3, 2026

ਵਾਤਾਵਰਨ ਪ੍ਰੇਮੀਆਂ ਵਲੋਂ ਸ਼ਹਿਰ ਵਿੱਚ ਬੇਦਰਦੀ ਨਾਲ ਹੋ ਰਹੇ ਰੁੱਖਾਂ ਦੇ ਵਿਨਾਸ਼ ਦਾ ਵਿਰੋਧ

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਮਿਸ਼ਨ ਆਗਾਜ਼, ਗੀਤਾ ਸੇਵਾ ਸੰਮਤੀ ਅੰਮ੍ਰਿਤਸਰ, ਜਸਟ ਸੇਵਾ ਸੁਸਾਇਟੀ ਅਤੇ ਅੰਮ੍ਰਿਤਸਰ ਦੇ ਹੋਰ ਵਾਤਾਵਰਨ ਪ੍ਰੇਮੀਆਂ ਵਲੋਂ ਸ਼ਹਿਰ ਵਿੱਚ ਬੇਦਰਦੀ ਨਾਲ ਹੋ ਰਹੇ ਰੁੱਖਾਂ ਦੇ ਵਿਨਾਸ਼ ਦੇ ਵਿਰੋਧ ਵਿੱਚ ਰਣਜੀਤ ਐਵੀਨਿਊ ਡੀ-ਬਲਾਕ ਤੇ ਅਜਨਾਲਾ ਰੋਡ ਨੂੰ ਜਾਣ ਵਾਲੀ ਸੜਕ ਦੇ ਇਕ ਪਾਸੇ ਸਾਰਾ ਦਿਨ ਇਕ ਰੋਸ ਧਰਨਾ ਦਿੱਤਾ ਗਿਆ।ਜਿਸ ਦੀ ਅਗਵਾਈ ਉਘੇ ਵਾਤਾਵਰਨ ਚਿੰਤਕ ਰਿਟਾ: ਲੈਫ਼: ਕਰਨਲ ਪ੍ਰਕਾਸ਼ ਸਿੰਘ ਭੱਟੀ ਨੇ ਕੀਤੀ।
                 ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੀ-ਬਲਾਕ ਰਣਜੀਤ ਐਵੀਨਿਊ ਦੇ ਸੁਖਿਵੰਦਰ ਸਿੰਘ ਧੰਜਲ ਨੇ ਦੱਸਿਆ ਕਿ ਇਸ ਧਰਨੇ ਵਿੱਚ ਕੋਈ ਨਾਅਰੇਬਾਜ਼ੀ ਨਹੀਂ ਕੀਤੀ ਗਈ।ਪਰ ਹਰ ਵਿਅਕਤੀ ਨੇ ਵਾਤਾਵਰਨ ਪ੍ਰਤੀ ਹੋ ਰਹੇ ਇਸ ਵਿਨਾਸ਼ਕਾਰੀ ਅਤੇ ਬੇ-ਰੋਕ ਹੋ ਰਹੇ ਗ਼ੈਰਕਾਨੂੰਨੀ ਕਾਰੇ ਪ੍ਰਤੀ ਸਰਕਾਰਾਂ ਦੀ ਅਣਗਹਿਲੀ ਨੂੰ ਬੜੀ ਗੰਭੀਰਤਾ ਨਾਲ ਲਿਆ।ਗਰੀਨ ਬੈਲਟਾਂ ਅਤੇ ਡਿਵਾਈਡਰਾਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ, ਇਕੱਤਰ ਹੋਈਆਂ ਸੰਸਥਾਵਾਂ ਵੱਲੋਂ ਮੰਗ ਕੀਤੀ ਗਈ ਕਿ ਸਬੰਧਤ ਅਧਿਕਾਰੀਆਂ ਨੇ ਜੇ ਰੁੱਖਾਂ ਦੀ ਬੇ-ਤਹਾਸ਼ਾ ਕਟਾਈ ਨੂੰ ਨਾ ਰੋਕਿਆ ਤਾਂ ਅਗਲੇ ਰੋਸ ਮੁਜ਼ਾਹਰੇ ਨਗਰ ਨਿਗਮ ਦਫ਼ਤਰ, ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਕੀਤੇ ਜਾਣਗੇ।ਕਿਸੇ ਵੀ ਹਾਲਤ ਵਿੱਚ ਆਮ ਪਬਲਿਕ ਦਾ ਸਹਿਯੋਗ ਲੈ ਕੇ ਰੁੱਖ਼ਾਂ ਦੀ ਤਬਾਹੀ ਨਹੀਂ ਹੋਣ ਦਿੱਤੀ ਜਾਵੇਗੀ, ਭਾਵੇਂ ਨੈਸ਼ਨਲ ਗਰੀਨ ਟ੍ਰਿਬਿਊਨਲ ਤੱਕ ਪਹੁੰਚ ਕਰਨੀ ਪਵੇ।
               ਰੋਸ ਧਰਨੇ ਵਿੱਚ ਹਰਸਿਮਰਨ ਸਿੰਘ, ਦੀਪਕ ਬੱਬਰ, ਆਰ.ਕੇ ਜੋਸ਼ੀ, ਜਗਦਸ਼ ਸਿੰਘ ਗਾਂਧੀ, ਮੈਡਮ ਸਵਰਾਜ ਗਰੋਵਰ, ਹਰਵਿੰਦਰ ਪਾਲ ਸਿੰਘ, ਅਮਰੀਕ ਸਿੰਘ ਗਿੱਲ, ਡਾ: ਰੇਨੂੰ ਵਰਮਾ, ਹਰਪ੍ਰੀਤ ਸਿੰਘ ਸੰਧੂ, ਜੇ.ਪੀ ਸਿੰਘ ਚਾਰਟਰਡ ਅਕਾਊਂਟੈਂਟ, ਜਸਪਾਲ ਸਿੰਘ ਅਰੋੜਾ, ਜਤਿੰਦਰ ਸਿੰਘ ਜੱਸਾ, ਨਵਲ ਚਾਵਲਾ, ਉਤੇਜਪਾਲ ਸਿੰਘ ਅਤੇ ਦਵਿੰਦਰ ਜੀਤ ਸਿੰਘ ਬਾਵਾ ਤੋਂ ਇਲਾਵਾ ਜਸਟ ਸੇਵਾ ਸੁਸਾਇਟੀ ਦੀ ਸਾਰੀ ਟੀਮ ਹਾਜ਼ਰ ਸੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …