ਸਾਇੰਸ ਸਿਟੀ ਅਤੇ ਪੰਜਾਬ ਐਗਰੋ ਵਲੋ਼ਂ ਭੋਜਨ ਤੇ ਪੌਸ਼ਟਿਕ ਅਹਾਰ ਦੇ ਸ਼ੋਅ ਦਾ ਆਯੋਜਨ
ਕਪੂਰਥਲਾ, 15 ਨਵੰਬਰ (ਪੰਜਾਬ ਪੋਸੇ ਬਿਊਰੋ) – ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਸਿਹਤਮੰਦ ਭੋਜਨ ਖਾਣ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੇ
ਆਸ਼ੇ ਨਾਲ ਪੰਜਾਬ ਐਗਰੋ ਕਾਰਪੋਰੇਸ਼ਨ ਲਿਮਟਿਡ ਦੇ ਸਹਿਯੋਗ ਨਾਲ ਭੋਜਨ ਤੇ ਪੌਸ਼ਟਿਕ ਅਹਾਰ ‘ਤੇ ਇਕ ਸ਼ੋਅ ਦਾ ਅਯੋਜਨ ਕੀਤਾ ਗਿਆ।ਪੰਜਾਬ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ (ਖਰਚਾ) ਮੁਹਮੰਦ ਤਾਇਅਬ ਆਈ.ਏ.ਐਸ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ।ਸੰਬੋਧਨ ਕਰਦਿਆਂ ਤਾਇਅਬ ਨੇ ਕਿਹਾ ਕਿ ਸਿਹਤਮੰਦ ਭੋਜਨ ਖਾਣ ਦੇ ਲਾਭਾਂ ਅਤੇ ਇਹਨਾਂ ਪਿੱਛੇ ਕੰਮ ਕਰਦੇ ਵਿਗਿਆਨ ਬਾਰੇ ਖੱਖਤਕਾਰਾਂ ਨੂੰ ਦੱਸਣਾ ਸਮੇਂ ਦੀ ਅਹਿਮ ਲੋੜ ਹੈ।ਅਜਿਹੇ ਯਤਨਾਂ ਦੇ ਨਤੀਜਿਆਂ ਦੇ ਸਦਕਾ ਹੀ ਜੈਵਿਕ ਸਰੋਤਾਂ ਦੀ ਸਰਵੋਤਮ ਵਰਤੋਂ ਦੇ ਨਾਲ-ਨਾਲ ਬਿਹਤਰ ਗੁਣਵੱਤਾ ਵਾਲੇ ਭੋਜਨ ਦੀ ਕਾਸ਼ਤ ਅਤੇ ਖੱਪਤ ਹੋਵੇਗੀ।ਉਨ੍ਹਾਂ ਦੱਸਿਆ ਕਿ ਜੈਵਿਕ ਉਤਪਾਦਕਾਂ ਦੇ ਖੇਤਰ ਵਿਚ ਭਾਰਤ ਇਕ ਮੋਹਰੀ ਦੇਸ਼ ਹੇ।ਜੈਵਿਕ ਖੇਤੀ ਨੂੰ ਸਮਰਪਿਤ ਜ਼ਮੀਨ ਵਾਲੇ ਦੇਸ਼ਾਂ ਵਿਚ ਭਾਰਤ ਦਾ 9ਵਾਂ ਨੰਬਰ ਹੈ।ਇਥੇ ਜੈਵਿਕ ਭੋਜਨ ਦੀ ਮਾਰਕੀਟ ਜਿਹਨੀਂ ਦਿਨੋਂ-ਦਿਨ ਵੱਧ ਰਹੀ, ਪਰ ਉਸ ਦੇ ਮੁਕਾਬਲੇ ਜੈਵਿਕ ਭੋਜਨ ਪ੍ਰਤੀ ਜਾਗਰੂਕਤਾ ਅਜੇ ਵੀ ਬਹੁਤ ਘੱਟ ਹੈ।ਇਹਨਾਂ ਉਤਪਾਦਾਂ ਦੀ ਵਰਤੋਂ ਮਹਾਂਨਗਰਾਂ ਵਿਚ ਕੁੱਝ ਸੀਮਤ ਖੱਪਤਕਾਰਾਂ ਵਲੋਂ ਹੀ ਕੀਤੀ ਜਾਂਦੀ ਹੈ।
ਸਾਇੰਸ ਸਿਟੀ ਦੀ ਡਾਇਰੈਕਟਬ ਜਨਰਲ ਡਾ. ਨੀਲਿਮਾ ਜੈਰਥ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਭੋਜਨ, ਸਿਹਤ ਅਤੇ ਸਹੀ ਪਾਲਣ-ਪੋਸ਼ਣ ਜ਼ਿੰਦਗੀ ਦੇ ਅਟੁੱਟ ਅੰਗ ਹਨ।ਸਾਡੇ ਦੇਸ਼ ਵਿਚ ਪਾਏ ਜਾਣ ਵਾਲੇ ਸਿਹਤਮੰਦ ਭੋਜਨ ਦੀ ਚੋਣ ਅਤੇ ਪੌਸ਼ਟਿਕ ਭੋਜਨ ਦੀ ਵਿਭਿੰਨਤਾ ਨੂੰ ਲਿਆਉਣ ਸਮੇਂ ਦੀ ਅਹਿਮ ਲੋੜ ਹੈ।ਉਨਾਂ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਸਿਹਤਮੰਦ ਭੋਜਨ, ਅਨਾਜ਼ ਅਤੇ ਫ਼ਸਲਾਂ ਪਿੱਛਲੇ ਵਿਗਿਆਨ ਤੋਂ ਜਾਣੂ ਕਰਵਾਇਆ ਜਾਵੇ।ਇਸ ਦੇ ਨਾਲ ਹੀ ਲੋਕਾਂ ਨੂੰ ਪਕਾਏ ਗਏ ਭੋਜਨ ਵਿੱਚਲੇ ਖਣਿਜਾਂ ਅਤੇ ਵਿਟਾਮਿਨਾਂ ਤੋਂ ਵੀ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ।ਕਈ ਵਾਰੀ ਗਲਤ ਤਰੀਕਿਆਂ ਨਾਲ ਭੋਜਨ ਪਕਾਉਣ ਤੇ ਖਾਦ ਪਦਾਰਥਾਂ ਵਿਚਲੇ ਬਹੁਤ ਸਾਰੇ ਪੌਸ਼ਟਿਕ ਤੱਥ ਅਸੀਂ ਪਹਿਲਾਂ ਤੋਂ ਹੀ ਖਤਮ ਕਰ ਲੈਂਦੇ ਹਾਂ।
ਇਸ ਮੌਕੇ ਪੰਜਾਬ ਐਗਰੀ ਐਕਸਪਰੋਟ ਕਾਰਪੋਰੇਸ਼ਨ ਲਿਮ. ਦੇ ਜਨਰਲ ਮੈਨੇਜਰ ਅਤ ਪੰਜਾਬ ਐਗਰੋ ਜੂਸਿਸ ਲਿਮਟਿਡ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਰਣਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੀ ਐਕਸਪਰੋਟ ਕਾਰਪੋਰੇਸ਼ਨ ਲਿਮਟਿਡ ਹੀ ਪੰਜਾਬ ਦੀ ਸਿਰਫ਼ ਇਕੋ-ਇਕ ਨੋਡਲ ਏਜੰਸੀ ਹੈ, ਜਿਸ ਨੇ ਜੈਵਿਕ ਪ੍ਰਮਾਣੀਕਰਨ ਦੇ ਤਹਿਤ 1500 ਏਕੜ ਵਾਲੇ 5000 ਕਿਸਾਨਾਂ ਦੀ ਚੋਣ ਕੀਤੀ ਹੈ, ਜਿਥੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮਾਪਦੰਡਾਂ ਦੀ ਪਲਾਣਾ ਕਰਦਿਆਂ ਜੈਵਿਕ ਉਤਪਾਦਾਂ ਦੀ ਖੇਤੀ ਕੀਤੀ ਜਾਂਦੀ ਹੈ।
ਪੰਜਾਬ ਐਗਰੋ ਦੀ ਜੈਵਿਕ ਸਲਾਹਕਾਰ ਡਾ. ਮੱਦੂ ਗਿੱਲ ਨੇ ਦੱਸਿਆ ਕਿ ਜੈਵਿਕ ਖੇਤੀ ਕਰਨ ਦੀ ਇੱਛਾ ਜ਼ਾਹਿਰ ਕਰਨ ਵਾਲੇ ਕਿਸਾਨਾਂ ਨੂੰ ਸੰਗਠਿਤ ਕਰਕੇ ਜੈਵਿਕ ਖੇਤੀ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਉਤਪਾਦਨ ਦਾ ਮੁੱਲ ਜ਼ੋੜਨ ਤੋਂ ਲੈ ਕੇ ਮੰੰਡੀ ਤੱਕ ਲਿਅਜਾਇਆ ਜਾਂਦਾ ਹੈ, ਭਾਵ ਉਨ੍ਹਾਂ ਜੈਵਿਕ ਖੇਤੀ ਦੇ ਲਾਭਾ ਤੋਂ ਜਾਣੂ ਕਰਵਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਕਿਸਾਨਾਂ ਨੂੰ ਫ਼ੀਲਡ ਸਟਾਫ਼ ਦੀ ਸਿਖਲਾਈ ਪ੍ਰਾਪਤ ਟੀਮ ਵਲੋਂ ਕਿਸਾਨਾਂ ਨੂੰ ਜੈਵਿਕ ਅਭਿਆਸਾਂ ਲਈ ਤਕਨੀਕੀ ਸਹਾਇਤਾ ਦਿੱਤੀ ਜਾਂਦੀ ਹੈ।
ਹਾਜ਼ਰੀਨ ਦਾ ਧੰਨਵਾਦ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਭੋਜਨ ਤੇ ਪੌਸ਼ਟਿਕ ਅਹਾਰ ਤੇ ਇਕ ਸ਼ੋਅ ਦਾ ਅਯੋਜਨ ਉਦੇਸ਼ ਉਹਨਾਂ ਸ਼ੈਫ਼ਾਂ ਲਈ ਇਕ ਪਲੇਟਫ਼ਾਰਮ ਮੁਹੱਈਆ ਕਰਵਾਉਣਾ ਜਿਹੜੇ ਭੋਜਨ ਮਾਹਿਰਾ ਦਾ ਤੌਰ ਤੇ ਆਪਣੀ ਪਛਾਣ ਬਣਾਉਣੀ ਚਾਹੁੰਦੇ ਹਨ।
ਨਵੀਨਤਮ ਅਤੇ ਪੌਸ਼ਟਿਕ ਫ਼ੂਡ ਵੀ ਕਰਵਾਇਆ ਗਿਆ।ਇਸ ਮਕੁਾਬਲੇ ਵਿੱਚ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਅਤੇ ਘਰੇਲੂ ਗ੍ਰਹਿਣੀਆਂ ਨੇ ਹਿੱਸਾ ਲਿਆ।ਪ੍ਰਮੁੱਖ ਸ਼ੈਫ਼ ਵਿਸ਼ਵਦੀਪ ਬਾਲੀ ਅਤੇ ਸ਼ੈਫ਼ ਨੀਲੈ ਕੌੜਾ ਵਲੋਂ ਇਸ ਮੌਕੇ ਜੱਜਾਂ ਦੀ ਭੂਮਿਕਾ ਨਿਭਾਈ ਗਈ।ਜੇਤੂ ਨੂੰ ਨਕਦ ਇਨਾਮਾਂ ਇਨਾਮਾਂ ਨਾਲ ਨਿਵਾਜ਼ਿਆ ਗਿਆ।
ਭੋਜਨ ਤੇ ਪੌਸ਼ਟਿਕ ਅਹਾਰ ਸ਼ੋਅ ਮੌਕੇ ਕਰਵਾਏ ਮੁਕਾਬਲੇ ਦੀ ਪਹਿਲੀ ਕੈਟਾਗਿਰੀ ਜੋ ਕਿ ਵਿਦਿਆਰਥੀਆਂ ਦੀ ਸੀ ਵਿਚ ਪਹਿਲਾਂ ਇਨਾਮ ਸੀ.ਟੀ ਇੰਸਟੀਚਿਊਟ ਜਲੰਧਰ ਦੇ ਭਾਵਿਕ ਅਗਰਵਾਲ, ਕੇ ਐਮ.ਵੀ ਕਾਲਜ਼ ਜਲੰਧਰ ਦੀਆਂ ਅਰਸ਼ਦੀਪ ਅਤੇ ਅਕਸ਼ਿਤਾ ਨੇ ਦੂਜਾ ਅਤੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਅਕਾਂਕਸ਼ਾਂ ਅਤੇ ਅਰਸ਼ਦੀਪ ਨੇ ਤੀਸਰਾ ਇਨਾਮ ਜਿੱਤਿਆ।ਇਸ ਤਰ੍ਹਾਂ ਘਰ ਦੀਆਂ ਗ੍ਰਹਿਣੀਆਂ ਦੀ ਕੈਟਾਗਿਰੀ ਵਿਚ ਜਲੰਧਰ ਦੀਆਂ ਅਰੁਣਾ, ਵਰੁਣ ਅਤੇ ਸਾਵਿਤਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜ਼ਾ ਇਨਾਮ ਜਿੱਤਿਆ।
ਇਸ ਮੌਕੇ ਆਨਲਾਈਨ ਵਿਗਿਆਨ ਤੇ ਕਲਾਂ ਦੇ ਕਰਵਾਏ ਗਏ ਮੁਕਾਬਲੇ ਦੀਆਂ ਜੇਤੂ ਹਿੰਦੂ ਕੰਨਿਆਂ ਕਾਲਜ਼ ਕਪੂਰਥਲਾ ਦੀ ਹਰਸਿਮਰਨ ਕੌਰ ਅਤੇ ਰਿਆਤ ਤੇ ਬਾਰਾ ਗਰੁੱਪ ਆਫ਼ ਐਜੂਕੇਸ਼ਨ ਦੀ ਅਮਿਤੋਜ਼ ਬੇਦੀ ਨੂੰ ਸਨਮਾਨ ਕੀਤਾ ਗਿਆ।
Punjab Post Daily Online Newspaper & Print Media