Friday, September 18, 2026

ਸਵੀਪ ਮੁਹਿੰਮ ਤਹਿਤ ਕਰਵਾਏ ਗਏ ਰਾਜ ਪੱਧਰੀ ਆਨਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ ਦਿੱਤੇ ਸਰਟੀਫਿਕੇਟ

ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵਲੋਂ ਲੋਕਾਂ ਦੀ ਚੋਣਾਂ ਵਿੱਚ ਸ਼ਮੂਲ਼ੀਅਤ ਵਧਾਉਣ ਲਈ ਕੀਤੇ ਜਾ ਰਹੇ ਵੱਖ-ਵੱਖ ਸਵੀਪ ਉਪਰਾਲਿਆ ਤਹਿਤ ਮਿਤੀ-28-08-2021 ਨੂੰ ਰਾਜ ਪੱਧਰੀ ਆਨ-ਲਾਈਨ ਕੁਇਜ਼ ਮੁਕਾਬਲਾ ਕਰਵਾਇਆ ਗਿਆ ਸੀ।ਇਹ ਮੁਕਾਬਲੇ ਜਿਲ੍ਹਾ ਪੱਧਰ ‘ਤੇ ਜੇਤੂ ਬੂਥ ਪੱਧਰੀ ਅਫ਼ਸਰਾਂ ਵਿਚਾਲੇ ਸਟੇਟ ਲੈਵਲ ‘ਤੇ ਕਰਵਾਏ ਗਏ।ਜਿਲ੍ਹਾ ਅੰਮ੍ਰਿਤਸਰ ਤੋ ਵਿਧਾਨ ਸਭਾ ਹਲਕਾ 11-ਅਜਨਾਲਾ ਤੋਂ ਪ੍ਰਕਾਸ਼ ਚੰਦ, 12-ਰਾਜਾਸਾਂਸੀ ਤੋ ਰਣਬੀਰ ਸਿੰਘ, 13-ਮਜੀਠਾ ਤੋਂ ਸੁਧੀਰ ਗੁਪਤਾ, 14-ਜੰਡਿਆਲਾ ਤੋ ਮਨੋਜ ਕੁਮਾਰ, 15 ਅੰਮ੍ਰਿਤਸਰ ਉਤਰੀ ਤੋਂ ਮਨਦੀਪ, 16-ਅੰਮ੍ਰਿਤਸਰ ਪੱਛਮੀ ਤੋਂ ਸ੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਮਨਦੀਪ ਕੌਰ ਅਤੇ ਰਜਨੀ ਬਾਲਾ, 17-ਅੰਮ੍ਰਿਤਸਰ ਕੇਦਰੀ ਤੋਂ ਕਿਸ਼ੋਰ ਕੁਮਾਰ, 18-ਅੰਮ੍ਰਿਤਸਰ ਪੂਰਬੀ ਤੋ ਰਾਹੁਲ, 19-ਅੰਮ੍ਰਿਤਸਰ ਦੱਖਣੀ ਤੋ ਜਤਿੰਦਰ ਸਿੰਘ, ਅਤੇ 20-ਅਟਾਰੀ ਤੋ ਸ੍ਰੀ ਮਾਹਾਬੀਂਰ ਸਿੰਘ ਨੇ ਹਿੱਸਾ ਲਿਆ। ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਵੱਲੋ ਇਹਨ੍ਹਾਂ ਬੀ.ਐਲ.ਓਜ ਦੀ ਵਧੀਆ ਕਾਰਗੁਜਾਰੀ ਲਈ ਪ੍ਰੇਰਿਤ ਕਰਦੇ ਹੋਏ ਅੱਜ 15-11-2021 ਨੂੰ ਸਰਟੀਫਿਕੇਟ ਆਫ ਐਕਨਾਲਜਮੈਟ ਭੇਟ ਕੀਤੇ ਗਏ।
                      ਇਸ ਮੌਕੇ ਚੋਣ ਤਹਿਸੀਲਦਾਰ ਰਜਿੰਦਰ ਸਿੰਘ, ਅਰਮਿੰਦਰ ਸਿੰਘ, ਸੌਰਭ ਖੋਸਲਾ, ਸ੍ਰੀਮਤੀ ਸੋਨੀਆ ਮੌਜ਼ੂਦ ਸਨ।

Check Also

ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …