ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਐਜੂਕੇਸ਼ਨਲ ਇੰਸਟੀਚਿਊਟ ਆਫ ਅੰਮ੍ਰਿਤਸਰ (ਰਜਿ.) ਵਲੋਂ ਪੰਜਾਬ ਦੇ ਲੋਕ ਸੰਗੀਤ ਅਤੇ
ਸਭਿਆਚਾਰ ਦੀ ਨੁਹਾਰ ਨੂੰ ਪੇਸ਼ ਕਰਦਾ ਬੈਸਟ ਸਿੰਗਰ ਐਵਾਰਡ, ਬੈਸਟ ਪੰਜਾਬੀ ਗੱਭਰੂ ਐਵਾਰਡ, ਬੈਸਟ ਪੰਜਾਬਣ ਐਵਾਰਡ, ਬੈਸਟ ਲਿਟਲ ਸਟਾਰ ਐਵਾਰਡ, ਸੰੁਦਰ ਦਸਤਾਰ ਐਵਾਰਡ, ਮਲਟੀ ਟੈਲੰਟ ਐਵਾਰਡ ਦਾ ਸੰਗੀਤਕ ਅਤੇ ਸਭਿਆਚਰਕ ਮੁਕਾਬਲਾ ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਜਿਸ ਵਿੱਚ ਜੂਨੀਅਰ ਵਰਗ ‘ਚ ਤਿੰਨ ਸਾਲ ਤੋਂ ਲੈ ਕੇ ਅੱਠ ਸਾਲ ਤਕ ਦੇ ਛੋਟੇ ਬੱਚਿਆਂ ਅਤੇ ਸੀਨੀਅਰ ਵਰਗ ਵਿੱਚ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਨੇ ਜਿਥੇ ਲੋਕ ਗਾਇਕੀ ਅਤੇ ਨਾਚ ਕਲਾ ਦੇ ਜ਼ੌਹਰ ਦਿਖਾਏ ਉਥੇ ਪੰਜਾਬੀ ਸਭਿਆਚਾਰ ਦੀ ਜਿਊਂਦੀ ਜਾਗਦੀ ਤਸਵੀਰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤੀ।ਮੁਕਾਬਲੇ ਵਿੱਚ ਅੰਮ੍ਰਿਤਸਰ, ਤਰਨ-ਤਾਰਨ, ਪੱਟੀ, ਬਟਾਲਾ, ਜਲੰਧਰ, ਲੁਧਿਆਣਾ ਅਤੇ ਗੁਰਦਾਸਪੁਰ ਜਿਲਿਆਂ ਦੇ ਪ੍ਰਤੀਯੋਗੀਆਂ ਨੇ ਭਾਗ ਲੈ ਕੇ ਆਪਣੀ ਕਲਾ ਦੇ ਜੌਹਰ ਵਿਖਾਏ।ਲੋਕ ਗੀਤਾਂ ਦੇ ਮੁਕਾਬਲੇ ਵਿੱਚ ਹੀਰ, ਮਿਰਜ਼ਾ, ਘੋੜੀਆਂ, ਜੁਗਨੀ, ਛੱਲਾ, ਮਿੱਟੀ ਦਾ ਬਾਵਾ, ਰੱਤੀ ਤੇਰੀ, ਮਾਹੀਆ ਅਤੇ ਟੱਪੇ ਗਾ ਕੇ ਦਰਸ਼ਕਾਂ ਨੂੰ ਕੀਲਿਆ ਗਿਆ।
ਹਰ ਸਾਲ ਦੀ ਤਰਾਂ ਇਹ ਸੰਗੀਤਕ ਅਤੇ ਸਭਿਆਚਾਰਕ ਮੁਕਾਬਲਾ ਸੰਸਥਾ ਦੇ ਸੰਸਥਾਪਕ ਅਤੇ ਚੇਅਰਮੈਨ ਦਲੀਪ ਸਿੰਘ ਦੀਪ ਨਿੱਘੀ ਯਾਦ ਨੂੰ ਸਮਰਪਿਤ ਕੀਤਾ ਗਿਆ।
ਕਵੀਪਾਲ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਡੈਂਟਲ ਕਾਲਜ਼ ਅੰਮ੍ਰਿਤਸਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਉਨਾਂ ਨੇ ਸੰਸਥਾ ਵਲੋਂ ਹਰ ਸਾਲ ਕਰਵਾਏ ਜਾਂਦੇ ਸੰਗੀਤਕ ਅਤੇ ਸਭਿਆਚਾਰਕ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਨਰੋਏ ਸਮਾਜ ਦੀ ਸਿਰਜਨਾਂ ਦਾ ਸਾਧਨ ਦੱਸਿਆ।
ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੀਆਂ ਪ੍ਰਮੁੱਖ ਸਖਸ਼ੀਅਤਾਂ ਵਿੱਚ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ.ਸੈ.ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੋਰ, ਗੁਰੂ ਹਰਕਿਸ਼ਨ ਪਬਲਿਕ ਸਕੂਲ ਤੋਂ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ, ਮਿਹਰ ਸਿੰਘ ਸੁਜਾਨ ਸਿੰਘ ਡਿਜ਼ਾਈਨਰ ਅਸਟੇਟ ਤੋਂ ਜਸਬੀਰ ਇੰਦਰ ਸਿੰਘ, ਇੰਦਰ ਸਿੰਘ ਜਿਊਲਰ ਤੋਂ ਸਤਪਾਲ ਸਿੰਘ ਰਾਜੂ, ਦਲਬੀਰ ਸਿੰਘ ਲਾਟੀ ਕਰਬਾਠ ਜਿਉਲਰ ਵਾਲੇ ਅਤੇ ਪ੍ਰਧਾਨ ਜਿਊਲਰ ਰਈਆ ਨੇ ਪ੍ਰਤੀਯੋਗੀਆਂ ਵਲੋਂ ਸੰਗੀਤਕ ਅਤੇ ਸਭਿਆਚਾਰਕ ਮੁਕਾਬਲੇ ਵਿੱਚ ਪੇਸ਼ ਕੀਤੀਆਂ ਲੋਕ ਸੰਗੀਤਕ ਵੰਨਗੀਆਂ ਦਾ ਖੂਬ ਅਨੰਦ ਮਾਣਿਆ।ਸੰਸਥਾ ਦੇ ਮੀਤ ਪ੍ਰਧਾਨ ਐਨ.ਐਸ ਕੋਮਲ ਅਤੇ ਉਨ੍ਹਾਂ ਦੇ ਨਾਲ ਜਨਰਲ ਸਕੱਤਰ ੳਂੁਕਾਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ‘ਜੀ ਅਇਆਂ’ ਕਿਹਾ ਅਤੇ ਸਟੇਜ਼ ਸਕੱਤਰ ਚਮਨਪ੍ਰੀਤ ਕੋਰ ਨੇ ਦਸਤਾਰ, ਲੋਕ ਗਾਇਕੀ, ਪੰਜਾਬੀ ਗਭਰੂ ਅਤੇ ਮੁਟਿਆਰ, ਲਿਟਲ ਸਟਾਰ ਆਦਿ ਮੁਕਾਬਲਿਆਂ ਦਾ ਨਤੀਜਾ ਪੇਸ਼ ਕੀਤਾ ਅਤੇ ਆਨਰੇਰੀ ਜਨਰਲ ਸਕੱਤਰ ਉਂਕਾਰ ਸਿੰਘ ਨੇ ਜੇਤੂ ਪ੍ਰਤੀਯੋਗੀਆਂ ਨੁੰ ਸੰਸਥਾ ਵਲੋਂ 1100 ਰੁਪਏ ਦਾ ਨਗਦ ਇਨਾਮ, ਟਰਾਫੀਆਂ ਅਤੇ ਸਨਮਾਨ ਪੱਤਰ ਮੁੱਖ ਮਹਿਮਾਨ ਪਾਸੋਂ ਤਕਸੀਮ ਕਰਵਾਏ।
ਇਹਨਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਧਰਮਿੰਦਰ ਕੁਮਾਰ ਲੁਧਿਆਣਾ ਤੋਂ ਅਤੇ ਪੀਟਰ ਅੰਮ੍ਰਿਤਸਰ ਨੇ ਨਿਭਾਈ।ਸੰਸਥਾ ਦੇ ਮੁਖੀ ਬਲਬੀਰ ਸਿੰਘ ਹੰਸਪਾਲ ਵਲੋਂ ਮੁੱਖ ਮਹਿਮਾਨ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਕੈਡਮੀ ਦੇ ਪਿ੍ਰੰਸੀਪਲ ਸ਼ਰਨਜੀਤ ਕੋਰ, ਇੰਚਾਰਜ਼ ਮੁਕਾਬਲੇ ਵਰਿੰਦਰਪਾਲ ਸਿੰਘ, ਇੰਦਰਜੀਤ ਸਿੰਘ ਲਾਟੀ, ਹਰਜੀਤ ਸਿੰਘ ਅਤੇ ਸ੍ਰੀਮਤੀ ਪਰਮਿੰਦਰ ਕੋਰ ਹਾਜ਼ਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media