Sunday, April 26, 2026

ਤਿੰਨੋ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਿਆਨ ਪਿੱਛੋਂ ਸਮਰਾਲਾ ’ਚ ਵੰਡੇ ਲੱਡੂ, ਵੱਜੇ ਢੋਲ

ਸਮਰਾਲਾ, 19 ਨਵੰਬਰ (ਇੰਦਰਜੀਤ ਸਿੰਘ ਕੰਗ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਕਾਲ ਦੌਰਾਨ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੇ ਬਿਆਨ ਪਿਛੋਂ ਦੇਸ਼ ਭਰ ਦੇ ਕਿਸਾਨਾਂ ਅਤੇ ਦੁਨੀਆਂ ਭਰ ਵਿੱਚ ਵਸੇ ਭਾਰਤੀਆਂ ਅੰਦਰ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਅੱਜ ਇਸੇ ਖੁਸ਼ੀ ਦਾ ਇਜ਼ਹਾਰ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਹੋਰ ਸਮਾਜਸੇਵੀ ਨੌਜਵਾਨਾਂ ਨੇ ਸਮਰਾਲਾ ਦੇ ਮੇਨ ਵਿੱਚ ਢੋਲ ਢਮੱਕੇ ਨਾਲ ਲੱਡੂ ਵੰਡੇ।ਸੁਸਾਇਟੀ ਦੇ ਚੇਅਰਮੈਨ ਗਗਨਦੀਪ ਸ਼ਰਮਾ ਅਤੇ ਕਨਵੀਨਰ ਰਾਜਵਿੰਦਰ ਸਮਰਾਲਾ ਨੇ ਬੋਲਦਿਆਂ ਕਿਹਾ ਕਿ ਗੁਰਪੁਰਬ ਦੇ ਪਵਿੱਤਰ ਦਿਹਾੜ੍ਹੇ ‘ਤੇ ਜੋ ਇਹ ਖੁਸ਼ਖਬਰੀ ਦਾ ਐਲਾਨ ਹੋਇਆ ਹੈ।ਇਸ ਦਾ ਸਿਹਰਾ ਸੰਘਰਸ਼ ਵਿੱਚ ਪਹਿਲੇ ਦਿਨ ਤੋਂ ਨਿਰਸੁਆਰਥ ਸੇਵਾ ਕਰਦੇ ਕਿਸਾਨ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਹਰੇਕ ਮੌਸਮ ਦੀ ਮਾਰ ਵੀ ਝੱਲੀ ਅਤੇ ਸਰਕਾਰੀ ਤਸ਼ੱਦਦ ਵੀ ਝੱਲਿਆ, ਪਰ ਸੰਘਰਸ਼ ਨਹੀਂ ਛੱਡਿਆ ਅਤੇ ਅੱਜ ਸਰਕਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਅਤੇ ਕਾਲੇ ਕਾਨੂੰਨ ਵਾਪਸ ਲੈ ਲਏ ਗਏ।ਸੁਸਾਇਟੀ ਦੇ ਪ੍ਰਧਾਨ ਨੀਰਜ਼ ਸਿਹਾਲਾ ਅਤੇ ਉਪ ਚੇਅਰਮੈਨ ਇੰਦਰੇਸ਼ ਜੈਦਕਾ ਨੇ ਕਿਹਾ ਕਿ ਹੁਣ ਤੱਕ ਸ਼ਹੀਦ ਹੋਏ ਸੈਂਕੜੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਹ ਸਦਾ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰਾ ਰਹਿਣਗੇ।ਸੁਸਾਇਟੀ ਦੇ ਜਨਰਲ ਸਕੱਤਰ ਦੀਪ ਦਿਲਬਰ ਅਤੇ ਕੈਸ਼ੀਅਰ ਇੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਦੁਕਾਨਦਾਰ, ਵਕੀਲ ਭਾਈਚਾਰਾ ਅਤੇ ਹਰੇਕ ਛੋਟੇ ਵੱਡੇ ਕਾਰੋਬਾਰੀ ਨੇ ਵਡਮੁੱਲਾ ਯੋਗਦਾਨ ਪਾਇਆ ਹੈ।ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।
                      ਲੱਡੂ ਵੰਡਣ ਮੌਕੇ ਸੁਸਾਇਟੀ ਵਲੋਂ ਅਮਨਦੀਪ ਕੌਂਸ਼ਲ, ਮਨੀ ਪਾਠਕ, ਅਮਰਜੀਤ ਬੁਆਲ, ਅਬਦੁਲ ਖਾਨ, ਰਾਜੂ ਸਮਰਾਲਾ, ਪਵਨ ਸਹੋਤਾ, ਦਿਲਸ਼ਾਦ ਅਖਤਰ, ਬਲਵਿੰਦਰ ਸ਼ਰਮਾ, ਅਨੂਪ ਸ਼ਰਮਾ, ਹਰਨੇਕ ਸਿੰਘ, ਅਵਤਾਰ ਸੌਂਸਪੁਰ, ਪ੍ਰਭਜੋਤ ਸਿੰਘ, ਰਾਣਾ ਭਗਵਾਨਪੁਰੀਆ, ਗੁਲਜਾਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਦੁਕਾਨਦਾਰ, ਸਮਾਜਸੇਵੀ ਨੌਜਵਾਨ ਅਤੇ ਕਿਸਾਨ ਵੀਰ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …