ਸੰਗਰੂਰ, 26 ਨਵੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਢੱਡਰੀਆਂ ਵਿਖੇ ਸੈਂਟਰ ਢੱਡਰੀਆਂ ਅਧੀਨ ਆਉਂਦੇ ਸਕੂਲਾਂ ਦੇ ਅੱਜ ਵਿੱਦਅਕ ਮੁਕਾਬਲੇ
ਕਰਵਾਏ ਗਏ। ਜਿਸ ਵਿੱਚ ਬੁੱਗਰ, ਮੰਡੇਰ, ਸਾਹੋਕੇ, ਢੱਡਰੀਆਂ, ਤੋਗਾਵਾਲ, ਤਕੀਪੁਰ, ਦਿਆਲਗੜ੍ਹ, ਝਾੜੋਂ ਅਤੇ ਰੱਤੋਕੇ ਦੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਕਰੋਨਾ ਕਾਲ ਤੋਂ ਬਾਅਦ ਹੋਏ ਇਹ ਪਹਿਲੇ ਮੁਕਾਬਲੇ ਹੋਏ ਸਨ।ਜਿਸ ਕਾਰਨ ਬੱੱਚਿਆਂ ਅਤੇ ਅਧਿਆਪਕਾਂ ‘ਚ ਇਸ ਸਬੰਧੀ ਕਾਫੀ ਉਤਸ਼ਾਹ ਸੀ ਤੇ ਮੁਕਾਬਲੇ ਵੀ ਫਸਵੇਂ ਅਤੇ ਬਹੁਤ ਦਿਲਚਸਪ ਸਨ।ਬਾਰਾਂ ਮੁਕਾਬਲਿਆਂ ਵਿਚੋਂ ਪਿੰਡ ਰੱਤੋਕੇ ਦੇ ਐਲੀਮੈਟਰੀ ਸਕੂਲ ਦੇ ਵਿਦਿਆਰਥੀਆਂ ਨੇ 10 ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅਤੇ ਦੋ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸ ਸਮੇਂ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਮਨਪ੍ਰੀਤ ਕੌਰ, ਪੰਜਾਬੀ ਕਲਮ ਨਾਲ਼ ਲਿਖਾਈ ਵਿੱਚ ਸੁਖਲਵ ਸਿੰਘ, ਪੰਜਾਬੀ ਪੜ੍ਹਨ ‘ਚ ਗੁਰਟੇਕ ਸਿੰਘ, ਭਾਸ਼ਣ ਵਿੱਚ ਗੁਰਸੀਰਤ ਕੌਰ, ਕਹਾਣੀ ਸੁਣਾਉਣ ‘ਚ ਦੀਪਕ ਬਾਂਸਲ, ਅੰਗਰੇਜ਼ੀ ਕਰਸਿਵ ਚ ਵਿਜੇ ਪ੍ਰਤਾਪ, ਇੰਗਲਿਸ਼ ਪ੍ਰਿੰਟ ਫੌਂਟ ਵਿੱਚ ਗੁਰਸੀਰਤ ਕੌਰ, ਚਿੱਤਰਕਾਰੀ ਵਿੱਚ ਸਤਿੰਦਰ ਸਿੰਘ, ਆਮ ਗਿਆਨ ਵਿੱਚ ਯੁਵਰਾਜ ਸਿੰਘ ਹੋਰਾਂ ਪਹਿਲੇ ਸਥਾਨ ਪ੍ਰਾਪਤ ਕੀਤੇ ਅਤੇ ਕਵਿਤਾ ਉਚਾਰਨ ‘ਚ ਗੁਰਜੋਤ ਸਿੰਘ ਅਤੇ ਬੋਲ ਲਿਖਤ ਮੁਕਾਬਲੇ ‘ਚ ਦਲਵੀਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਏਕਮ ਜੋਤ ਸਿੰਘ ਅਤੇ ਅਧਮੀਤ ਕੌਰ ਨੇ ਵੀ ਬਹੁਤ ਹੀ ਸੁੰਦਰ ਲਿਖਾਈ ਦਾ ਪ੍ਰਦਰਸ਼ਨ ਕੀਤਾ।
ਵਿਦਿਆਰਥੀਆਂ ਦਾ ਸਕੂਲ ਪਹੁੰਚਣ ਤੇ ਸਰਪੰਚ ਕੁਲਦੀਪ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਬੱਲੀ, ਸਕੂਲ ਵੈਲਫੇਅਰ ਕਮੈਟੀ ਦੇ ਪ੍ਰਧਾਨ ਗਿਆਨ ਸਿੰਘ ਭੁੱਲਰ, ਗੁਰਮੀਤ ਕੁਬੇ, ਮਨਜੀਤ ਸਿੰਘ ਫੌਜੀ, ਸਾਹਿਬ ਸਿੰਘ, ਜਗਪਾਲ ਸਾਹੋਕੇ, ਮੈਡਮ ਸੱਤਪਾਲ ਕੌਰ, ਪ੍ਰਦੀਪ ਸਿੰਘ ਅਤੇ ਸਮੂਹ ਸਟਾਫ਼ ਨੇ ਭਰਵਾਂ ਸਵਾਗਤ ਕੀਤਾ ਅਤੇ ਵਿੱਦਿਆਰਥੀਆਂ ਨੂੰ ਉਹਨਾਂ ਦੀ ਸਫ਼ਲਤਾ ਲਈ ਵਧਾਈ ਦਿੱਤੀ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media