Monday, August 24, 2026

ਜਿਲਾ ਸਾਂਝ ਕੇਂਦਰ ਵੱਲੋਂ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 28 ਨਵੰਬਰ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਅਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡਾ. ਮਨਪ੍ਰੀਤ ਕੌਰ ਸੀਂਹਮਾਰ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਸ਼ਹਿਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬ ਡਵੀਜਨ ਸਾਂਝ ਕੇਂਦਰ ਉਤਰੀ ਵਿਖੇ ਆਈ.ਵੀ.ਵਾਈ ਹਸਪਤਾਲ ਅਤੇ ਰਮਨ ਮਲਹੋਤਰਾ ਪ੍ਰਧਾਨ ਮੈਡੀਕਲ ਰਿਪ੍ਰੈਜੈਂਟਟੇਟਿਵ ਦੇ ਸਹਿਯੋਗ ਨਾਲ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਜਿਸ ਵਿੱਚ ਸਾਂਝ ਕੇਂਦਰ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਆਮ ਪਬਲਿਕ ਦਾ ਸ਼ੂਗਰ ਅਤੇ ਹੱਡੀਆਂ ਦਾ ਮੁਫਤ ਚੈਕਅੱਪ ਕੀਤਾ ਗਿਆ।ਡਾ. ਮਨਪ੍ਰੀਤ ਕੌਰ ਸੀਂਹਮਾਰ ਜਿਲਾ ਕਮਿਊਨਿਟੀ ਪੁਲਿਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਸਾਂਝ ਕੇਂਦਰ ਪੁਲਿਸ ਸੇਵਾਵਾਂ ਦੇਣ ਦੇ ਨਾਲ ਲੋਕਾਂ ਦੀ ਭਲਾਈ ਲਈ ਯਤਨਸ਼ੀਲ ਹੈ।ਕੈਂਪ ਦੇ ਸੰਚਾਲਕ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਕਰੀਬ 150 ਵਿਅਕਤੀਆਂ ਨੇ ਇਸ ਕੈਂਪ ਦਾ ਲਾਭ ਲਿਆ।ਰੋਹਿਤ ਸੀਕਰੀ ਮੈਨੇਜਰ ਨੇ ਹਸਪਤਾਲ ਵਲੋਂ ਲੌੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ।
ਇਸ ਮੌਕੇ ਡਾ. ਅਰਸਦੀਪ ਸਿੰਘ, ਨਿਤਿਸ਼ ਸ਼ਰਮਾ ਮੈਨੇਜਰ, ਸਲਵਿੰਦਰ ਸਿੰਘ ਇੰਚਾਰਜ਼ ਸਬ-ਡਵੀਜਨ ਸਾਂਝ ਕੇਂਦਰ ਉਤਰੀ, ਸੁਖਵਿੰਦਰ ਸਿੰਘ, ਰਣਜੀਤ ਕੌਰ, ਜੋਬਨਜੀਤ ਸਿੰਘ ਅਤੇ ਸਿਕੰਦਰ ਸਿੰਘ
ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …