ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਤਾਮਿਲਨਾਡੂ ‘ਚ ਪਿਛਲੇ ਦਿਨੀ ਵਾਪਰੇ ਭਿਆਨਕ ਹੈਲੀਕਾਪਟਰ ਹਾਦਸੇ ਵਿੱਚ ਫੌਜ ਦੇ ਸੀ.ਡੀ.ਐਸ ਬਿਪਨ ਰਾਵਤ,
ਉਹਨਾਂ ਦੀ ਪਤਨੀ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ ਤੇ ਨਾਇਕ ਗੁਰਸੇਵਕ ਸਿੰਘ ਸਮੇਤ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਆਲ਼ ਇੰਡੀਆ ਐਂਟੀ ਟੈਰੋਰਿਸਟ ਫਰੰਟ ਅੰਮ੍ਰਿਤਸਰ ਇਕਾਈ ਦੇ ਮੈਂਬਰਾਂ ਵਲੋਂ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਫਰੰਟ ਦੇ ਦਫਤਰ ਮਕਬੂਲ ਰੋਡ ਵਿਖੇ ਹੋਏ ਇਸ ਸਮਾਰੋਹ ਦੌਰਾਨ ਸ਼ਹੀਦਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਮੁੱਖ ਮਹਿਮਾਨ ਵਜੋਂ ਪਹੁੰਚੇ ਅੱਤਵਾਦ ਵਿਰੋਧੀ ਸੰਗਠਨ ਪੰਜਾਬ ਦੇ ਜਰਨਲ ਸਕੱਤਰ ਪਵਨ ਸੈਣੀ ਨੇ ਕਿਹਾ ਕਿ ਦੇਸ਼ ਲਈ ਸੇਵਾ ਕਰ ਰਹੇ ਸੀ.ਡੀ.ਐਸ ਮੁੱਖੀ ਬਿਪਨ ਰਾਵਤ ਅਤੇ ਹੋਰ ਸੈਨਿਕਾਂ ਦੀ ਹੈਲੀਕੈਪਟਰ ਹਾਦਸੇ ਵਿੱਚ ਹੋਈ ਸ਼ਹਾਦਤ ‘ਤੇ ਸਾਰੇ ਦੇਸ਼ ਵਿੱਚ ਗਮ ਦੀ ਲਹਿਰ ਹੈ।ਉਨਾਂ ਕਿਹਾ ਕਿ ਬਿਪਨ ਰਾਵਤ ਵਲੋਂ ਪਾਕਿਸਤਾਨ ਵਿਰੁੱਧ ਕਾਰਵਾਈ ਤੋਂ ਇਲਾਵਾ ਕਈ ਹਮਲੇ ਨਕਾਮ ਕੀਤੇ ਗਏ ਸਨ।
ਇਸ ਮੌਕੇ ਸ਼ਿਵ ਭੰਡਾਰੀ, ਸੁਖਬੀਰ ਸਿੰਘ, ਸੋਮ ਨਾਥ ਸੂਰਜ, ਹਰੀਸ਼ ਮਹਾਜਨ, ਦਵਿੰਦਰ ਸੈਣੀ, ਤਜਿੰਦਰ ਹੈਪੀ, ਪਰੇਮ ਮਸੀਹ, ਰਘੂਬੀਰ ਸਿੰਘ ਤੇ ਬਲਬੀਰ ਸਿੰਘ ਹਾਜ਼ਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media