Thursday, September 17, 2026

ਲਾਇਨ ਕਲੱਬ ਸੰਗਰੂਰ ਮੇਨ ਵਲੋਂ ਕਲੱਬ ਦੀ ਪ੍ਰਧਾਨ ਸ਼ਰੂਤੀ ਗਰਗ ਅਤੇ ਟੀਮ ਦਾ ਤਾਜਪੋਸ਼ੀ ਸਮਾਗਮ ਆਯੋਜਿਤ

ਕਪੂਰਥਲਾ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਲਾਇਨ ਕਲੱਬ ਸੰਗਰੂਰ ਮੇਨ ਦੀ ਤਰਫੋਂ ਲਾਇਨ ਕਲੱਬ ਫਾਜ਼ਿਲਕਾ (ਵਿਸ਼ਵਾਸ਼) ਦੇ ਚਾਰਟਰ ਹੈਡ ਲਾਇਨ ਰਵਿੰਦਰ ਸੱਗਰ ਦੀ ਪ੍ਰਧਾਨਗੀ ਹੇਠ, ਲਾਇਨ ਸ਼ਰੂਤੀ ਗਰਗ ਅਤੇ ਉਨ੍ਹਾਂ ਦੀ ਟੀਮ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ।
                   ਸਮਾਗਮ ਦੇ ਮੁੱਖ ਮਹਿਮਾਨ ਲਾਇਨ ਨਰੇਸ਼ ਗਰਗ, ਇੰਸਟਾਲੇਸ਼ਨ ਅਫਸਰ ਲਾਇਨ ਲਲਿਤ ਬਹਿਲ, ਇੰਡਕਸ਼ਨ ਅਫਸਰ ਲਾਇਨ ਜੀ.ਐਸ ਕਾਲੜਾ ਅਤੇ ਸਟਾਰ ਗੈਸਟ ਲਾਇਨ ਪ੍ਰਿਥਵੀ ਰਾਜ ਜੈਰਥ ਸਨ।ਲਾਇਨ ਨੀਰੂ ਸਿੰਗਲਾ ਨੂੰ ਸਕੱਤਰ, ਲਾਇਨ ਨਿਧੀ ਸਿੰਗਲਾ ਨੂੰ ਖਜ਼ਾਨਚੀ, ਲਾਇਨ ਨਤੀਸ਼ ਮਨੀ ਗੋਇਲ ਨੂੰ ਪੀ.ਆਰ.ਓ, ਲਾਇਨ ਵਿਪਨ ਜ਼ਿੰਦਲ ਨੂੰ ਸਹਾਇਕ ਸਕੱਤਰ, ਲਾਇਨ ਰਾਕੇਸ਼ ਗਰਗ ਨੂੰ ਸਹਾਇਕ ਖਜ਼ਾਨਚੀ, ਲਾਇਨ ਦੀਪਕ ਗਰੋਵਰ ਨੂੰ ਸਹਾਇਕ ਪੀ.ਆਰ.ਓ, ਸੰਦੀਪ ਸਿੰਗਲਾ ਨੂੰ ਟੇਮਰ, ਅਸ਼ਵਨੀ ਸਿੰਗਲਾ ਨੂੰ ਟੇਲ ਟਵਿਸਟਰ ਨਿਯੁੱਕਤ ਕੀਤਾ ਗਿਆ। ਜਦਕਿ ਬਲਦੇਵ ਗੁਪਤਾ ਅਤੇ ਰਜਿੰਦਰ ਗੋਇਲ ਬਤੌਰ ਨਿਰਦੇਸ਼ਕ ਹਨ।
ਕਲੱਬ ਦੇ ਗਾਈਡ ਅਤੇ ਜ਼ੋਨ ਚੇਅਰਮੈਨ ਲਾਇਨ ਸ਼ੋਭਿਤ ਕੁਮਾਰ ਸਿੰਗਲਾ ਨੇ ਆਏ ਹੋਏ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਿਹਾ। ਇਸ ਦੇ ਨਾਲ ਹੀ ਕਲੱਬ ਦੇ ਗਾਈਡ ਲਾਇਨ ਰੋਹਿਤ ਗਰਗ ਨੇ ਕਿਹਾ ਕਿ ਉਹ ਕਲੱਬ ਦੇ ਸਮੂਹ ਮੈਂਬਰਾਂ ਨੂੰ ਨਾਲ ਲੈ ਕੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਣਗੇ।ਇਸ ਤੋਂ ਬਾਅਦ ਪੀ.ਡੀ.ਜੀ ਲਾਇਨ ਹਰੀਸ਼ ਦੂਆ ਨੇ ਸ਼ੇਰਵਾਦ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ।
                   ਇਸ ਮੌਕੇ ਪੀ.ਡੀ.ਜੀ ਲਾਇਨ ਐਚ.ਜੇ.ਐਸ ਖੇੜਾ, ਪੀ.ਡੀ.ਜੀ ਲਾਇਨ ਬੀ.ਐਸ ਸੋਹਲ, ਫੰਕਸ਼ਨ ਚੇਅਰਮੈਨ ਲਾਇਨ ਰਜਿਤ ਗੋਇਲ, ਲਾਇਨ ਰਾਕੇਸ਼ ਗਰਗ, ਐਮ.ਓ.ਸੀ ਲਾਇਨ ਕੰਚਨ ਸਿੰਗਲਾ, ਐਮ.ਓ.ਸੀ ਲਾਇਨ ਨਿਤਿਨ ਗੋਇਲ, ਐਮ.ਓ.ਸੀ ਲਾਇਨ ਕਰਨ ਸਿੰਗਲਾ, ਲਾਇਨ ਆਦੇਸ਼ ਸਿੰਗਲਾ, ਲਾਇਨ ਡਾ: ਸੁਸ਼ੀਲ ਜਿੰਦਲ, ਲਾਇਨ ਕੇਸ਼ਵ ਸਿੰਗਲਾ, ਲਾਇਨ ਪੁਨੀਤ ਗੁਪਤਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …