Monday, April 27, 2026

ਅਧਿਆਪਕਾਂ ਨੇ ਭੱਤਿਆਂ ਦੀ ਬਹਾਲੀ ਲਈ ਕੀਤਾ ਰੋਸ ਪ੍ਰਦਰਸ਼ਨ

ਸੰਗਰੂਰ, 16 ਦਸੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਆਪਣੀਆ ਮੁਲਾਜ਼ਮ ਵਿਰੋਧੀ ਨੀਤੀਆਂ ਡੇ ਚੱਲਦਿਆਂ ਬੀਤੇ ਦਿਨੀ ਮੁਲਾਜ਼ਮ ਵਿਰੋਧੀ ਇਕ ਵੱਡਾ ਫੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਨੇ ਸਮੂਹ ਪਿੰਡਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਦਿੱਤਾ ਜਾਣ ਵਾਲਾ ਪੇਂਡੂ ਭੱਤਾ ਕੱਟਣ ਦਾ ਨੋਟੀਫੀਕੇਸ਼ਨ ਜਾਰੀ ਕਰ ਦਿੱਤਾ ਹੈ।ਜਿਸ ਦੇ ਵਿਰੁੱਧ ਪੂਰੇ ਪੰਜਾਬ ਦੇ ਮੁਲਾਜ਼ਮਾਂ ਵਿਚ ਪੰਜਾਬ ਸਰਕਾਰ ਦੇ ਖਿਲਾਫ ਰੋਹ ਪੈਦਾ ਹੋ ਗਿਆ ਹੈ ਤੇ ਥਾਂ ਥਾਂ ‘ਤੇ ਨੋਟੀਫੀਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।
              ਇਸ ਕੜੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿਖੇ ਅਧਿਆਪਕ ਆਗੂਆਂ ਪਰਮਿੰਦਰ ਕੁਮਾਰ ਲੌਂਗੋਵਾਲ, ਗੁਰਜੀਤ ਸਿੰਘ ਬਘਰੌਲ, ਰਾਮ ਸਿੰਘ ਖਡਿਆਲ, ਡਾ. ਪਰਮਿੰਦਰ ਸਿੰਘ ਦੇਹੜ, ਰਾਕੇਸ਼ ਕੁਮਾਰ ਲੈਕਚਰਾਰ, ਗੁਰਦੀਪ ਸਿੰਘ ਲੈਕਚਰਾਰ, ਲਖਵੀਰ ਸਿੰਘ, ਰਕੇਸ਼ ਕੁਮਾਰ ਲੈਕਚਰਾਰ, ਅਸ਼ਵਨੀ ਕੁਮਾਰ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੀਆਂ ਮੁਲਾਜ਼ਮ ਮਾਰੂ, ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ।ਉਹਨਾ ਸਰਕਾਰ ਤੋਂ ਖੋਹੇ ਭੱਤਿਆਂ ਦੀ ਬਹਾਲੀ ਦੀ ਮੰਗ ਕੀਤੀ ਗਈ।
            ਇਸ ਮੌਕੇ ਮੈਡਮ ਗਗਨਜੋਤ, ਮੈਡਮ ਕੰਚਨ ਸਿੰਗਲਾ, ਕਰਨੈਲ ਸਿੰਘ, ਕੁਸਮ ਲਤਾ, ਹਰਦੇਵ ਕੌਰ, ਦੀਪ ਸ਼ਿਖਾ, ਸੰਦੀਪ ਸਿੰਘ, ਰਵੀਦੀਪ ਸਿੰਘ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਹਰਵਿੰਦਰ ਸਿੰਘ, ਜਸਵੀਰ ਕੁਮਾਰ, ਸੁਖਚੈਨ ਸਿੰਘ, ਮਨਦੀਪ ਸਿੰਘ ਸਮਰਾ ਤੋਂ ਇਲਾਵਾ ਵੱਡੀ ਤਾਦਾਦ ‘ਚ ਅਧਿਆਪਕ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …