ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ ਬਿਊਰੋ) – ਡੀ.ਸੀ.ਪੀ ਹਰਪਾਲ ਸਿੰਘ ਭੰਡਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ
ਬੇਅਦਬੀ ਦੀ ਕੋਸ਼ਿਸ਼ ਵਾਲੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਹੈ ਕਿ ਜੰਗਲਾ ਟੱਪ ਕੇ ਨੌਜਵਾਨ ਪ੍ਰਕਾਸ਼ ਅਸਥਾਨ ਅੰਦਰ ਗਿਆ ਅਤੇ ਸ੍ਰੀ ਸਾਹਿਬ ਚੁੱਕ ਲਈ।ਇਹ ਦੇਖ ਕੇ ਉਥੇ ਬੈਠੇ ਸਿੰਘਾਂ ਨੇ ਤੁਰੰਤ ਉਸ ਨੂੰ ਫੜਿਆ ਅਤੇ ਬਾਹਰ ਲਿਆਉਂਦਿਆਂ ਉਸ ਦੀ ਭਾਰੀ ਕੁੱਟ ਮਾਰ ਕੀਤੀ।ਜਿਸ ਨਾਲ ਉਹ ਮਰ ਗਿਆ।ਉਨਾਂ ਕਿਹਾ ਕਿ ਕੈਮਰਿਆਂ ‘ਚ ਸਾਰਾ ਕੁੱਝ ਆ ਗਿਆ ਹੈ।ਉਹ ਇਕੱਲਾ ਸੀ ਉਸ ਨੇ ਵਾਲ ਕੱਟੇ ਸਨ ਅਤੇ ਸਿਰ ‘ਤੇ ਪੀਲਾ ਪਟਕਾ ਬੰਨਿਆ ਸੀ।ਇਸ ਘਟਨਾ ਕਰਕੇ ਸੰਗਤ ਵਿੱਚ ਕਾਫੀ ਰੋਸ ਸੀ।ਹੁਣ ਪੋਸਟ ਮਾਰਟਮ ਕਰਵਾ ਕੇ ਬਣਦੀ ਕਾਰਵਾਈ ਕਰਵਾਵਾਂਗੇ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media