ਪਿੰਡ ਪੱਧਰ ਤੱਕ ਸਹਿਕਾਰੀ ਸਭਾਵਾਂ ਨੂੰ ਕਰਾਂਗੇ ਮਜ਼ਬੂਤ – ਬਰਾੜ
ਸੰਗਰੂਰ, 19 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਲਖਨਊ ਵਿਖੇ ਸਹਿਕਾਰ ਭਾਰਤੀ ਦੇ ਕੌਮੀ ਸੰਮੇਲਨ ਵਿੱਚ ਦੇਸ਼ ਦੇ 600 ਜਿਲਿਆਂ ਦੇ ਤਕਰੀਬਨ 10
ਹਜ਼ਾਰ ਲੋਕਾਂ ਨੇ ਭਾਗ ਲਿਆ।ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਭਾਰਤ ਦੇ ਪਹਿਲੇ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕੋਅਪਰੇਟਿਵ ਸੋਸਾਇਟੀਆ ਤੇ ਬੈਂਕਾਂ ਦੇ ਪਸਾਰ ਅਤੇ ਮਜ਼ਬੂਤੀ ਲਈ ਸੁਝਾਅ ਦਿੱਤੇ ਅਤੇ ਜਾਣਕਾਰੀ ਦਿੱਤੀ ਕਿ ਸੁਆਣੀਆਂ ਕਿਵੇਂ ਆਪਣੇ ਹੱਥੀਂ ਕੀਤੇ ਕੰਮਾਂ ਤੋਂ ਲਾਭ ਪ੍ਰਾਪਤ ਕਰ ਸਕਦੀਆਂ ਹਨ।ਅਮਿਤ ਸ਼ਾਹ ਸਮੇਤ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਵੀ ਹਾਜ਼ਰ ਸਨ।ਅਮੁਲ, ਇਫ਼ਕੋ, ਨੈਸ਼ਨਲ ਫਰਟੀਲਾਈਜ਼ਰ ਅਤੇ ਰਿਜ਼਼ਰਵ ਬੈਂਕ ਦੇ ਡਾਇਰੈਕਟਰ ਅਤੇ ਚੇਅਰਮੈਨ ਦੀ ਮੌਜ਼ੂਦਗੀ ਵਿੱਚ ਨਵੀਂ ਇਕਾਈ ਦੀ ਚੁਣੀ ਗਈ।ਜਿਸ ਵਿਚ ਪੰਜਾਬ ਦੀ ਨੁੰਮਾਇੰਦਗੀ ਲਈ ਬਠਿੰਡਾ ਤੋਂ ਤਰਸੇਮ ਬਰਾੜ ਦੇ ਪਿਛਲੇ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਨਵੀਂ ਰਾਸ਼ਟਰੀ ਇਕਾਈ ਵਿੱਚ ਜਗ੍ਹਾ ਮਿਲੀ।ਜਿਸ ‘ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਬਰਾੜ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਸਬੰਧੀ ਤਰਸ਼ੇਮ ਬਰਾੜ ਨੇ ਕਿਹਾ ਕਿ ਉਹ ਜਸਵੀਰ ਸਿੰਘ ਦੇ ਆਸ਼ੀਰਵਾਦ ਸਦਕਾ ਅਤੇ ਸ਼ੰਕਰ ਦੱਤ ਤਿਵਾੜੀ ਦੀ ਰਹਿਨੁਮਾਈ ਅਨੁਸਾਰ ਬਲਰਾਮ ਦਾਸ ਦੇ ਦਿਖਾਏ ਰਾਹ ਕਰਕੇ ਹੀ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ।ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਗੁਰਬਚਨ ਸਿੰਘ ਮੋਖਾ, ਐਡਵੋਕੇਟ ਰਵਨੀਤ ਜੋਤ ਸਿੰਘ ਅਤੇ ਜਤਿੰਦਰ ਸੇਮਾ ਦਾ ਵੀ ਧੰਨਵਾਦ ਕੀਤਾ।
Punjab Post Daily Online Newspaper & Print Media