Wednesday, September 30, 2026

ਟੈਂਪਲ ਆਫ ਗੌਡ ਚਰਚ ਵਿਖੇ ਧੂਮ-ਧਾਮ ਨਾਲ ਮਨਾਇਆ ਕ੍ਰਿਸਮਿਸ ਦਾ ਤਿਉਹਾਰ

ਸਮਰਾਲਾ, 26 ਦਸੰਬਰ (ਇੰਦਰਜੀਤ ਸਿੰਘ ਕੰਗ) – ਸਥਾਨਕ ਬੌਂਦਲ ਰੋਡ ਸਥਿਤ ਟੈਂਪਲ ਆਫ ਗੌਡ ਚਰਚ ਵਲੋਂ ਕ੍ਰਿਸਮਿਸ ਦਾ ਤਿਉਹਾਰ ਮੈਰਿਜ਼ ਪੈਲੇਸ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ।ਪਾਸਟਰ ਸੰਤੋਖ ਦਾਸ ਸਿੱਧੂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਕਾਫੀ ਗਿਣਤੀ ‘ਚ ਪੁੱਜੀ ਮਸੀਹੀ ਸੰਗਤ ਨੇ ਗੀਤ ਗਾ ਕੇ ਪ੍ਰਭੂ ਯਿਸੂ ਮਸੀਹ ਦੇ ਜੀਵਨ ਨਾਲ ਸਬੰਧਿਤ ਗਾਥਾਵਾਂ ਸੁਣਾਈਆਂ ਅਤੇ ਪ੍ਰਭੂ ਦੇ ਸਿਮਰਨ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।ਵਿਸ਼ੇਸ਼ ਤੌਰ ‘ਤੇ ਪਹੁੰਚੇ ਪਾਸਟਰ ਅਮਰੀਕ ਸਿੰਘ ਜਾਖਲ ਹਰਿਆਣਾ ਨੇ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿਚ ਮਨੁੱਖ ਜਾਤੀ ਦੇ ਪਾਪਾਂ ਨੂੰ ਮਿਟਾਉਣ ਦੇ ਲਈ ਆਏ ਸਨ।ਦੁਨੀਆਂ ਵਿੱਚ ਚੱਲ ਰਹੀ ਮਹਾਂਮਾਰੀ ਕਰੋਨਾ ਤੋਂ ਜਲਦ ਛੁਟਕਾਰਾ ਦਿਵਾਉਣ ਲਈ ਪ੍ਰਾਰਥਨਾ ਵੀ ਕੀਤੀ ਗਈ।ਨੰਨ੍ਹੇ ਮੁੰਨੇ ਬੱਚਿਆਂ ਤੇ ਸਾਂਤਾ ਕਲਾਜ਼ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ।
                   ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਬੰਧਕ ਪਾਸਟਰ ਸੰਤੋਖ ਦਾਸ ਸਿੱਧੂ, ਰਾਜੂ, ਗੋਲਡੀ, ਦੇਬੀ, ਸੰਜੀਵ ਪਾਂਧੀ ਮਾਛੀਵਾੜਾ, ਭਾਈ ਕਿਰਨ, ਭੈਣ ਗਰੇਸ਼, ਪ੍ਰੀਤੀ ,ਸੇਵਾ ਸਿੰਘ, ਦਰਸ਼ਨ ਸਿੰਘ, ਗੋਲਡੀ, ਗਗਨਦੀਪ ਸਿੰਘ, ਕਿਰਨਦੀਪ ਸਿੰਘ, ਦੇਬੀ, ਮਲਕੀਤ ਸਿੰਘ, ਵਕੀਲ, ਮਲਕੀਤ ਸਿੰਘ ਆਦਿ ਹਾਜ਼ਰ ਸਨ।ਪਾਸਟਰ ਸੰਤੋਖ ਦਾਸ ਸਿੱਧੂ ਨੇ ਸਭਨਾਂ ਦਾ ਧੰਨਵਾਦ ਕੀਤ।ਲੰਗਰ ਅਤੁੱਟ ਵਰਤਾਇਆ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …