Monday, June 22, 2026

ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬੱਸ ਸਟੈਂਡ ਵਿਖੇ ਕੀਤਾ ਸਰਚ ਉਪਰੇਸ਼ਨ

ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਡੀ.ਜੀ.ਪੀ ਪੰਜਾਬ ਅਤੇ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ ਦੀਆਂ ਹਦਾਇਤਾਂ, ਏ.ਡੀ.ਸੀ.ਪੀ-3 ਹਰਪਾਲ ਸਿੰਘ ਤੇ ਏ.ਸੀ.ਪੀ ਮਨਜੀਤ ਸਿੰਘ ਦੀ ਨਿਗਰਾਨੀ ‘ਚ ਮੁੱਖ ਅਫਸਰ ਥਾਣਾ-ਏ ਡਵੀਜਨ ਰਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵਲੋਂ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬੱਸ ਸਟੈਂਡ ਸਰਚ ਉਪਰੇਸ਼ਨ ਕੀਤਾ ਗਿਆ।ਜਿਸ ਦੋਰਾਨ ਬਿਨਾਂ ਵਜ੍ਹਾ ਬੱਸ ਸਟੈਂਡ ‘ਚ ਘੁੰਮਦੇ ਸ਼ੱਕੀ ਵਿਅਕਤੀਆਂ, ਬੱਸਾਂ ਵਿੱਚ ਪਏ ਸਮਾਨ ਅਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ।ਪਬਲਿਕ ਨੂੰ ਜਾਣੂ ਕੀਤਾ ਗਿਆ ਕਿ ਅਗਰ ਕੋਈ ਵੀ ਲਵਾਰਿਸ ਜਾ ਇਤਰਾਜ਼ਯੋਗ ਚੀਜ਼ ਨਜਰ ਆਉਂਦੀ ਹੈ ਤਾਂ ਪੁਲਿਸ ਨੂੰ ਤੁਰੰਤ ਇਤਲਾਹ ਦਿੱਤੀ ਜਾਵੇ।ਦੁਕਾਨਦਾਰਾਂ, ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਨੂੰ ਸੁਰਖਿਆ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …