ਅੰਮ੍ਰਿਤਸਰ 30 ਦਸਬੰਰ (ਸੁਖਬੀਰ ਸਿੰਘ) – ਅਗਾਮੀ ਵਿਧਾਨ ਸਭਾ ਚੋਣਾਂ 2022 ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਵਿਧਾਨ ਸਭਾ ਚੋਣ-ਹਲਕਾ 016 ਅੰਮ੍ਰਿਤਸਰ ਪੱਛਮੀ
‘ਚ ਸੀ-ਵਿਜ਼ਿਲ ਦੇੇ ਟ੍ਰਾਇਲ ਸੰਬੰਧੀ ਟ੍ਰੇਨਿੰਗ ਪੀ.ਟੀ.ਯੂ ਹਾਲ ਸਰਕਾਰੀ ਪੋਲੀਟੈਕਨੀਕਲ ਕਾਲਜ ਅੰਮ੍ਰਿਤਸਰ ਵਿਖੇ ਟੀ ਬੇਨਿਥ ਐਸ.ਡੀ.ਐਮ ਅੰਮ੍ਰਿਤਸਰ-1 ਦੀ ਅਗਵਾਈ ਹੇਠ ਕਰਵਾਈ ਗਈ।ਇਹ ਟ੍ਰੇਨਿੰਗ 016 ਅੰਮ੍ਰਿਤਸਰ ਪੱਛਮੀ ਹਲਕੇ ਦੇ ਐਫ.ਐਸ.ਟੀ ਐਂਡ ਐਸ.ਐਸ.ਟੀ ਟੀਮ ਨੂੰ ਦਿੱਤੀ ਗਈ।ਟ੍ਰੇਨਿੰਗ ਕਮਲ ਕੁਮਾਰ ਕੰਪਿਊਟਰ ਫੈਕਲਟੀ-ਕਮ-ਨੋਡਲ ਅਫ਼ਸਰ ਸੀ-ਵਿਜ਼ਿਲ ਤੇ ਸੁਨੀਲ ਪਾਠਕ ਕੰਪਿਊਟਰ ਫੈਕਲਟੀ-ਕਮ-ਸਹਾਇਕ ਨੋਡਲ ਅਫ਼ਸਰ ਵਲੋਂ ਦਿੱਤੀ ਗਈ।
ਟ੍ਰੇਨਿੰਗ ਦੋਰਾਨ ਇੰਦਰਜੀਤ ਸਿੰਘ ਕਾਨੂੰਗੋ, ਰਾਜੇਸ਼ ਕੁਮਾਰ ਕਾਨੂੰਗੋ, ਹਰਕਰਮ ਸਿੰਘ ਸਬ ਰਜਿਸਟਰਾਰ, ਭੁਪਿੰਦਰ ਸਿੰਘ ਈ.ਟੀ.ਓ ਦੀਪਕ ਪਰਾਸ਼ਰ ਨੋਡਲ ਅਫਸਰ ਤੇ ਉਹਨਾਂ ਦੀ ਟੈਕਨੀਕਲ ਸਪੋਰਟ ਟੀਮ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media