Thursday, August 27, 2026

ਪਠਾਨਕੋਟ ਪੁਲਿਸ ਪਾਰਟੀ ਨੇ ਮੁਲਜ਼ਮ ਜਸਵੀਰ ਸਿੰਘ ਪੈਰੋਲ ਜੰਪਰ ਨੂੰ ਕੀਤਾ ਕਾਬੂ -ਐਸ.ਐਸ.ਪੀ

ਪਠਾਨਕੋਟ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਪਿਛਲੇ ਕੁੱਝ ਸਮੇਂ ਤੋਂ ਪਠਾਨਕੋਟ ਸ਼ਹਿਰ ਵਿੱਚ ਹੋ ਰਹੀਆਂ ਵਾਰਦਾਤਾਂ ਨੂੰ ਟਰੇਸ ਕਰਨ ਅਤੇ ਰੋਕਣ ਲਈ ਮਾਣਯੋਗ ਐਸ.ਐਸ.ਪੀ ਪਠਾਨਕੋਟ ਸੁਰਿੰਦਰ ਲਾਂਬਾ ਵਲੋਂ ਡੀ.ਐਸ.ਪੀ ਪਠਾਨਕੋਟ ਦੀ ਨਿਗਰਾਨੀ ‘ਚ ਚਲਾਈ ਗਈ ਚਲਾਈ ਗਈ ਵਿਸ਼ਸ਼ ਮੁਹਿਮ ਨੂੰ ਉਸ ਵੇਲੇ ਹੁੰਗਾਰਾ ਮਿਲਿਆ ਜਦ ਮੁਲਜ਼ਮ ਜਸਵੀਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਝੰਜੇਲੀ ਥਾਜ਼ਾ ਸ਼ਾਹਪੁਰ ਕੰਡੀ ਪਠਾਨਕੋਟ ਨੂੰ ਕਾਬੂ ਕਰ ਲਿਆ।ਉਸ ਨੇ ਮੋਨਿਕਾ ਪੁੱਤਰੀ ਬਲਵਾਨ ਸਿੰਘ ਵਾਸੀ ਸੁੰਦਰ ਨਗਰ ਪਠਾਨਕੋਟ ਨੂੰ ਕਾਲਜ ਪਠਾਨਕੋਟ ਵਿਖੇ ਛੁਰਾ ਮਾਰ ਕੇ ਮਾਰ ਦਿੱਤਾ ਸੀ।ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਤੇ ਅਤੇ 4 ਹਫਤੇ ਦੀ ਪੈਰੋਲ ਛੁੱਟੀ ਕੱਟਣ ਲਈ ਮਿਤੀ 27/07/2011 ਨੂੰ ਘਰ ਆਇਆ ਤੇ 25.08.2011 ਨੂੰ ਜੇਲ ਵਿੱਚ ਹਾਜਰ ਨਹੀਂ ਹੋਇਆ ਸੀ।ਇਸ ਲਈ ੳਿੁਸ ਦੇ ਖਿਲਾਫ ਪਠਾਨਕੋਟ ਪੈਰੋਲ ਜੰਪਰ ਸਬੰਧੀ ਦਰਜ਼ ਹੋਇਆ ਸੀ। ਮੁਲਜ਼ਮ ਜਸਵੀਰ ਸਿੰਘ ਉਕਤ ਜੇਲ ਤੋਂ ਪਿਛਲੇ ਕਰੀਬ 10 ਸਾਲ ਤੋਂ ਭਗੌੜਾ ਸੀ।27.12.2021 ਨੂੰ ਪਠਾਨਕੋਟ ਪੁਲਿਸ ਪਾਰਟੀ ਨੇ ਮੁਲਜ਼ਮ ਜਸਵੀਰ ਸਿੰਘ ਉਕਤ ਨੂੰ ਕਾਬੂ ਕਰਨ ‘ਚੇ ਕਾਮਯਾਬੀ ਹਾਸਲ ਕੀਤੀ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …