Friday, August 28, 2026

ਨਵੇਂ ਸਾਲ ਦੇ ਸ਼ੁਭ ਮੌਕੇ ਸ਼੍ਰੀ ਹਨੂਮਾਨ ਚਾਲੀਸਾ ਦੇ ਪਾਠ ਕਰਵਾਏ

ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਮੰਦਿਰ ਇੱਛਾਪੂਰਤੀ ਸ਼੍ਰੀ ਬਾਲਾ ਜੀ ਧਾਮ ਵਿਖੇ ਨਵੇਂ ਸਾਲ ਦੇ ਪਹਿਲੇ ਦਿਨ ਸਾਮੂਹਕ ਤੌਰਡ ‘ਤੇ ਸ਼੍ਰੀ ਹਨੁਮਾਨ ਚਾਲੀਸਾ ਜੀ ਦੇ ਪਾਠ ਅਤੇ ਤਾਲੀ ਸੰਕੀਰਤਨ ਆਯੋਜਿਤ ਕੀਤਾ ਗਿਆ ।
                   ਮੰਦਿਰ ਟਰੱਸਟ ਦੇ ਮੈਂਬਰ ਪ੍ਰਵੇਸ਼ ਅਗਰਵਾਲ ਅਤੇ ਰਾਜੀਵ ਜੈਨ ਨੇ ਦੱਸਿਆ ਕਿ ਨਵੇਂ ਸਾਲ ਦੇ ਆਗਮਨ ‘ਤੇ ਮੰਦਿਰ ਟਰੱਸਟ ਵਲੋਂ ਦੋ ਦਿਨਾਂ ਧਾਰਮਿਕ ਪ੍ਰੋਗਰਾਮ ਰੱਖੇ ਗਏ ਸਨ।ਉਨ੍ਹਾਂ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਅੱਜ ਮੰਦਿਰ ਵਿੱਚ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ ਦੇ ਆਜਾਦ ਡਾਇਰੈਕਟਰ ਡਾ. ਅਮਿਤ ਕਾਂਸਲ ਅਤੇ ਸੰਗਰੂਰ ਇੰਡਸਟ੍ਰੀਅਲ ਚੈਂਬਰ ਦੇ ਜਿਲ੍ਹਾ ਪ੍ਰਧਾਨ ਘਨਸ਼ਿਆਮ ਕਾਂਸਲ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸ਼੍ਰੀ ਬਾਲਾਜੀ ਮਹਾਰਾਜ ਨੂੰ ਲੱਡੂਆਂ ਅਤੇ ਕਚੌਰੀਆਂ ਦਾ ਸਵਾਮਣੀ ਭੋਗ ਲਗਵਾ ਕੇ ਸ਼੍ਰੀ ਬਾਲਾਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਘਣਸ਼ਿਆਮ ਕਾਂਸਲ ਨੇ ਕਿਹਾ ਕਿ ਮੰਦਿਰ ਟਰੱਸਟ ਦੁਆਰਾ ਨਵੇਂ ਸਾਲ ਦੇ ਆਗਮਨ ਤੇ ਦੋ ਦਿਨਾਂ ਪ੍ਰੋਗਰਾਮ ਕਰਵਾਉਣਾ ਇੱਕ ਸ਼ਲਾਘਾਯੋਗ ਕਦਮ ਹੈ।
                    ਇਸ ਮੌਕੇ ਐਡਵੋਕੇਟ ਨਵੀਨ ਗਰਗ, ਮਾਰਕੀਟ ਕਮੇਟੀ ਮੁਨਕ ਦੇ ਸੈਕਟਰੀ ਨਰਿੰਦਰ ਪਾਲ ਸ਼ਰਮਾ, ਮੋਹਿਤ ਗਰਗ, ਮਨੀਸ਼ ਗਰਗ, ਸੰਜੀਵ ਨਾਗਰਾ, ਅਨਿਲ ਗੋਇਲ (ਲੀਲਾ) ਮੋਹਨ ਲਾਲ, ਸ਼ੀਤਲ ਮਿੱਤਲ, ਨਾਰਾਇਣ ਸ਼ਰਮਾ, ਦੇਵ ਰਾਜ ਸਿੰਗਲਾ, ਸਰਦਾਰ ਪਾਲਾ ਸਿੰਘ, ਪਰਮਾਨੰਦ ਅਰੋੜਾ, ਰਾਜੇਸ਼ ਬਾਂਸਲ, ਅਜੈ ਕੁਮਾਰ, ਵਿਜੈ ਕੁਮਾਰ, ਅਜੀਤ ਕੁਮਾਰ, ਅਭੀਸ਼ੇਕ ਸਿੰਗਲਾ, ਮਹਿਕ ਬਾਂਸਲ, ਸ਼ਵੇਤਾ ਸਿੰਗਲਾ, ਜੰਨਤ ਕੁਮਾਰ, ਮਾਧਵ ਬਾਂਸਲ, ਕੁੱਕੂ ਪੇਂਟਰ ਆਦਿ ਨੇ ਵੀ ਸ਼੍ਰੀ ਬਾਲਾਜੀ ਮਹਾਰਾਜ ਦਾ ਅਸ਼ੀਰਵਾਦ ਲਿਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …