ਅੰਮ੍ਰਿਤਸਰ, 8 ਜਨਵਰੀ (ਜਗਦੀਪ ਸਿੰਘ) – ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਮਾਹਣਾ ਸਿੰਘ ਰੋਡ ਮੁੱਖ ਅਧਿਆਪਕਾ ਸ੍ਰੀਮਤੀ ਪਰਿਮਲਜੀਤ ਕੌਰ ਵਲੋਂ ਸਵੈ
ਇੱਛਾ ਅਨੁਸਾਰ ਰਿਟਾਇਰਮੈਂਟ ਲੈਣ ‘ਤੇ ਸੈਂਟਰ ਦੇ ਸਮੂਹ ਸਟਾਫ ਹੈਡ ਟੀਚਰਾਂ, ਸਕੂਲ ਅਧਿਆਪਕਾਂ, ਪੜ੍ਹੋ ਪੰਜਾਬ ਟੀਮ ਤੇ ਦਫ਼ਤਰੀ ਸਟਾਫ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ।ਸਕੂਲ ਅਧਿਆਪਕਾ ਸ੍ਰੀਮਤੀ ਜਤਿੰਦਰਪਾਲ ਕੌਰ ਨੇ ਇਸ ਸਮੇਂ ਸਨਮਾਨ ਪੱਤਰ ਪੜ੍ਹਿਆ।ਹਰਪ੍ਰੀਤ ਸਿੰਘ ਕੋਆਰਡੀਨੇਟਰ, ਜਗਦੀਸ਼ ਸਿੰਘ ਸੈਂਟਰ ਹੈਡ ਟੀਚਰ, ਅਰਵਿੰਦਰ ਸਿੰਘ ਬੀ.ਐਮ.ਟੀ, ਜ਼ਿਲਾ ਕੋਆਰਡੀਨੇਟਰ, ਪੜ੍ਹੋ ਪੰਜਾਬ ਟੀਮ, ਸ੍ਰੀਮਤੀ ਮਨਪ੍ਰੀਤ ਕੌਰ ਨੇ ਸ੍ਰੀਮਤੀ ਪਰਿਮਲਜੀਤ ਕੌਰ ਵਲੋਂ ਮਿਹਨਤ ਨਾਲ ਕਰਵਾਈ ਗਈ ਪੜ੍ਹਾਈ ਅਤੇ ਵਧੀਆ ਵਿਵਹਾਰ ਦੀ ਤਾਰੀਫ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ।
ਸਕੂਲ ਸਟਾਫ ਵਲੋ ਸ੍ਰੀਮਤੀ ਪਰਿਮਲਜੀਤ ਕੌਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media