Sunday, August 16, 2026

ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਦਾ ਆਯੋਜਨ

ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ) – ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਗੁੱਜਰਪੁਰਾ ਦੀ ਪ੍ਰਬੰਧਕੀ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ‘ਤੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਵੱਖ-ਵੱਖ ਥਾਵਾਂ ‘ਤੇ ਸੰਗਤਾਂ ਵਲੋਂ ਨਗਰ ਕੀਰਤਨ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ।ਪ੍ਰਧਾਨ ਬਲਵਿੰਦਰ ਸਿੰਘ ਟਿੱਕਾ ਨੇ ਪੁੱਜੀਆਂ ਉਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
                          ਇਸ ਮੌਕੇ ਅਰਵਿੰਦਰਪਾਲ ਸਿੰਘ ਭਾਟੀਆ, ਹਲਕਾ ਕੇਂਦਰੀ ਤੋਂ ਬਸਪਾ-ਅਕਾਲੀ ਉਮੀਦਵਾਰ ਦਲਬੀਰ ਕੌਰ, ਵਾਰਡ ਨੰਬਰ 65 ਕੌਂਸਲਰ ਬੀਬੀ ਭੋਲੀ, ਅਵਤਾਰ ਸਿੰਘ ਸੰਧੂ, ਕੁਲਦੀਪ ਕੌਰ, ਦਲਜੀਤ ਸਿੰਘ ਚਾਹਲ, ਸਾਹਿਬ ਸਿੰਘ, ਵਿਨੋਦ ਸੱਭਰਵਾਲ, ਸੰਜੂ ਸੱਭਰਵਾਲ, ਰਾਜਾ ਪਹਿਲਵਾਨ, ਹਰਭਜਨ ਸਿੰਘ ਰਾਜੂ, ਗੁਰਚਰਨ ਸਿੰਘ ਕੁੱਕੂ, ਰਾਜੂ ਬਾਬਾ, ਐਡਵੋਕੇਟ ਵਿਕਰਮ ਲੰਕੇਸ਼, ਜਸਪਾਲ ਸਿੰਘ, ਹਰਭਜਨ ਸਿੰਘ, ਵਰਿੰਦਰ ਕੁਮਾਰ ਪਹਿਲਵਾਨ ਤੇ ਸਮੂਹ ਸਾਧ ਸੰਗਤ ਗੁੱਜਰਪੁਰਾ ਹਾਜ਼ਰ ਸੀ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …