ਪਠਾਨਕੋਟ, 9 ਜਨਵਰੀ (ਪੰਜਾਬ ਪੋਸਟ ਬਿਊਰੋ) – ਧਾਰ ਬਲਾਕ ਦੇ ਪਿੰਡ ਰੱਲਾ ਹਰੀਜਨ ਬਸਤੀ ਨੂੰ ਜਾਂਦੀ ਸੜਕ ਦਾ ਬੀਤੇ ਦਿਨੀ ਲਖਵਿੰਦਰ ਸਿੰਘ ਰੰਧਾਵਾ
ਵਧੀਕ ਡਿਪਟੀ ਕਮਿਸਨਰ (ਵਿਕਾਸ) ਵਲੋਂ ਨਿਰਮਾਣ ਕਾਰਜ ਦਾ ਅਰੰਭ ਕੀਤਾ ਗਿਆ।ਪਰਮਪਾਲ ਸਿੰਘ ਐਸ.ਡੀ.ਓ ਮੰਡੀ ਬੋਰਡ ਪਠਾਨਕੋਟ, ਕਸਮੀਰ ਸਿੰਘ ਜੇ.ਈ ਮੰਡੀ ਬੋਰਡ ਪਠਾਨਕੋਟ, ਵਰਿੰਦਰ ਸਿੰਘ ਅਤੇ ਹੋਰ ਰੱਲਾ ਨਿਵਾਸੀ ਇਸ ਸਮੇਂ ਹਾਜ਼ਰ ਸਨ।
ਜਾਣਕਾਰੀ ਦਿੰਦਿਆ ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਨੇ ਦੱਸਿਆ ਕਿ ਧਾਰ ਬਲਾਕ ਦੇ ਪਿੰਡ ਹਰੀਜਨ ਬਸਤੀ ਰੱਲਾ ਵਿਖੇ 0.43 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਾਰਜ਼ ਮੰਡੀ ਬੋਰਡ ਪਠਾਨਕੋਟ ਵਲੋਂ ਸੁਰੂ ਕੀਤਾ ਗਿਆ ਹੈ।ਇਸ ਸੜਕ ਤੇ ਕਰੀਬ 44 ਲੱਖ ਰੁਪਏ ਖਰਚ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਨਾਲ 20 ਤੋਂ 25 ਘਰ੍ਹਾਂ ਨੂੰ ਲਾਭ ਮਿਲੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਧਾਰ ਬਲਾਕ ਦੇ ਪਿੰਡ ਰੋਗ ਤੋਂ ਹਰੀਜਨ ਬਸਤੀ ਦੇ ਲਈ ਕਰੀਬ ਇੱਕ ਕਿਲੋਮੀਟਰ ਲੰਬਾਈ ਦੀ ਸੜਕ ਦਾ ਨਿਰਮਾਣ ਮੰਡੀ ਬੋਰਡ ਵੱਲੋਂ 78.63 ਲੱਖ ਰੁਪਏ ਖਰਚ ਕਰਕੇ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਰੱਖੀਆਂ ਮੁਹੱਲਾ ਅੰਡੇਲੀ ਵਿਖੇ 0.52 ਕਿਲੋਮੀਟਰ ਲੰਬਾਈ ਦੀ ਸੜਕ ‘ਤੇ 48.86 ਲੱਖ ਰੁਪਏ ਖਰਚ ਕਰਕੇ ਨਿਰਮਾਣ ਕਰਵਾਇਆ ਜਾ ਰਿਹਾ ਹੈ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media