ਅੰਮ੍ਰਿਤਸਰ, 14 ਜਨਵਰੀ (ਖੁਰਮਣੀਆਂ) – ਦਿਹਾਤੀ ਖੇਤਰ ਦੇ ਵਸਨੀਕਾਂ ਦੀਆਂ ਸਹੂਲਤਾਂ ਨੂੰ ਧਿਆਨ ’ਚ ਰੱਖਦਿਆਂ ਐਚ.ਡੀ.ਐਫ਼.ਸੀ ਵਲੋਂ ਪਿੰਡ ਝਬਾਲ ਵਿਖੇ ਬੈਂਕ
ਦੀ ਨਵੀਂ ਉਸਾਰੀ ਗਈ ਇਮਾਰਤ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ।ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਣ ਉਪਰੰਤ ਬੈਂਕ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ।
ਛੀਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਚ.ਡੀ.ਐਫ਼.ਸੀ ਬੈਂਕ ਲੋਕਾਂ ਨੂੰ ਬਿਹਤਰੀਨ ਸਹੂਲਤਾਂ ਵਜੋਂ ਜਾਣੀ ਜਾਂਦੀ ਹੈ ਅਤੇ ਇਸੇ ਮਕਸਦ ਤਹਿਤ ਅੱਜ ਦਿਹਾਤੀ ਖੇਤਰ ਦੇ ਲੋਕਾਂ ਅਤੇ ਵੱਧਦੀ ਬੈਂਕ ਗ੍ਰਾਹਕਾਂ ਦੀ ਸੰਖਿਆ ਨੂੰ ਧਿਆਨ ’ਚ ਰੱਖਦਿਆਂ ਇਕੋ ਸਥਾਨ ’ਤੇ ਹਰੇਕ ਪ੍ਰਕਾਰ ਦੀ ਲੋੜੀਂਦੀ ਜਾਣਕਾਰੀ ਚਾਹੇ ਖੇਤੀਬਾੜੀ ਨਾਲ ਸਬੰਧਿਤ ਹਰੇਕ ਜ਼ਰੂਰਤ ਮੁਤਾਬਿਕ ਸੁਵਿਧਾ, ਬੈਂਕ ਕਰਜ਼ਾ, ਬੈਂਕ ਖਾਤੇ, ਏ.ਟੀ.ਐਮ ਨਾਲ ਸਬੰਧਿਤ ਸਹੂਲਤ ਪ੍ਰਦਾਨ ਕੀਤੀ ਜਾਵੇਗੀ।ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਲਸਟਰ ਹੈਡ ਵਿਵੇਕ ਅਭੀ, ਬ੍ਰਾਂਚ ਮੈਨੇਜ਼ਰ ਅੰਕੁਰ ਖੁਰਾਣਾ, ਮੈਨੇਜ਼ਰ ਮਧੁਰ ਸਿੰਘ ਅਰੋੜਾ (ਬਰਾਂਚ ਰਣਜੀਤ ਐਵੀਨਿਊ), ਮੈਨੇਜ਼ਰ ਲਵ ਕੁਮਾਰ ਸ਼ਰਮਾ (ਬਰਾਂਚ ਸ੍ਰੀ ਹਰਿਮੰਦਰ ਸਾਹਿਬ), ਐਗਰੀਕਲਚਰ ਵਿਭਾਗ ਦੇ ਕਲਸਟਰ ਹੈਂਡ ਸਰਬਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਕਈ ਅਧਿਕਾਰੀ ਤੇ ਲੋਕ ਮੌਜ਼ੂਦ ਸਨ।
Check Also
ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ
ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਅਮਰੀਕਾ ਅਤੇ ਨਿਸ਼ਕਾਮ ਸਿੱਖ …
Punjab Post Daily Online Newspaper & Print Media