Saturday, March 28, 2026

ਚੋਣ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਤਿੰਨ ਦਿਨਾਂ ਕੋਵਿਡ ਬੂਸਟਰ ਡੋਜ਼ ਕੈਂਪ ਅੱਜ ਤੋਂ

ਕਪੂਰਥਲਾ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਕੋਵਿਡ ਦੇ ਵੱਧਦੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਕੋਵਿਡ ਦੀ ਬੂਸਟਰ ਡੋਜ਼ ਲਗਾਉਣ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ: 30 ਵਿਚ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।
              ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਡਿਊਟੀ ‘ਤੇ ਤਾਇਨਾਤ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀ ਦੂਸਰੀ ਡੋਜ਼ ਨੂੰ 90 ਦਿਨਾਂ ਤੋਂ ਜਿਆਦਾ ਸਮਾਂ ਹੋ ਗਿਆ ਹੈ, ਉਹਨਾ ਨੂੰ ਕੋਵਿਡ 19 ਸਬੰਧੀ ਵੈਕਸੀਨ ਦੀ ਬੂਸਟਰ ਡੋਜ਼ ਲਗਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰ: 30 ਵਿੱਚ ਮਿਤੀ 25/01/22, 27/01/22 ਅਤੇ 28/01/2022 ਨੂੰ ਲਗਾਇਆ ਜਾ ਰਿਹਾ ਹੈ।ਵਿਭਾਗ ਦੇ ਜਿਹੜੇ ਵੀ ਕਰਮਚਾਰੀਆਂ ਦੀਆਂ ਚੋਣਾਂ ਵਿੱਚ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਜਿਹਨਾ ਦੀ ਦੂਸਰੀ ਡੋਜ਼ ਨੂੰ 90 ਦਿਨਾ ਤੋਂ ਜ਼ਿਆਦਾ ਦਾ ਸਮਾਂ ਹੋ ਚੁਕਾ ਹੈ, ਉਹ ਆਪਣੇ ਸ਼ਨਾਖਤੀ ਕਾਰਡ ਦੀ ਕਾਪੀ ਅਤੇ ਚੋਣ ਡਿਊਟੀ ਦੇ ਹੁਕਮਾਂ ਦੀ ਫੋਟੋ ਕਾਪੀ ਲੈ ਕੇ ਡੀ.ਏ.ਸੀ ਕੰਪਲੈਕਸ ਦੇ ਕਮਰਾ ਨੰ 30 ਵਿੱਚ ਜਾ ਕੇ ਬੂਸਟਰ ਡੋਜ਼ ਲਗਵਾਉਣ।
             ਉਨਾਂ ਕਿਹਾ ਕਿ ਇਸ ਉਪਰੰਤ ਜਿਹੜੇ ਵੀ ਵਿਭਾਗ ਦੇ ਕਰਮਚਾਰੀਆਂ ਵਲੋਂ ਇਹ ਡੋਜ ਲਗਵਾਈ ਗਈ ਹੈ।ਉਹਨਾ ਦੀ ਸੂਚੀ ਤਿਆਰ ਕਰਕੇ ਸੂਚਨਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ ਨੂੰ ਭੇਜੀ ਜਾਵੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …