Saturday, March 28, 2026

ਸਾਹਪੁਰ ਚੌਕ ਵਿਖੇ ਛਾਪਾਮਾਰੀ ਕਰਕੇ ਮੈਡੀਕਲ ਦੁਕਾਨ ਤੋਂ ਪਕੜੀਆਂ 8430 ਗੋਲੀਆਂ ਜ਼ਬਤ

ਪਠਾਨਕੋਟ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ, ਪਠਾਨਕੋਟ ਸੰਯਮ ਅਗਰਵਾਲ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਮਿਲੀ ਗੁਪਤ ਸੂਚਨਾ ‘ਤੇ ਅਧਾਰ ਤੇ ਡਰੱਗ ਕੰਟਰੋਲ ਅਫਸਰ, ਐਂਟੀ ਨਾਰਕੋਟਿਕ ਸੈਲ ਪਠਾਨਕੋਟ ਅਤੇ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਇੱਕ ਮੈਡੀਕਲ ਏਜੰਸੀ ‘ਤੇ ਛਾਪੇਮਾਰੀ ਕਰਕੇ ਭਾਰੀ ਸੰਖਿਆ ਵਿੱਚ ਸਟੋਰ ਕੀਤੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ।
                 ਜਾਣਕਾਰੀ ਦਿੰਦਿਆਂ ਡਾ. ਬਬਲੀਨ ਕੌਰ ਡਰੱਗ ਕੰਟਰੋਲ ਅਫਸਰ ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਾਹਪੁਰ ਚੋਕ ਪਠਾਨਕੋਟ ਵਿਖੇ ਸਥਿਤ ਸੱਤਿਆਵਤੀ ਮੈਡੀਕਲ ਏਜੰਸੀ ਵਿੱਚ ਕੁੱਝ ਪਾਬੰਦੀਸ਼ੁਦਾ ਦਵਾਈਆਂ ਰੱਖੀਆਂ ਹੋਈਆਂ ਹਨ। ਜਿਸ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਵਲੋਂ ਇੰਸਪੈਕਟਰ ਅਨਿਲ ਕੁਮਾਰ ਐਂਟੀ ਨਾਰਕੋਟਿਕ ਸੈਲ ਪਠਾਨਕੋਟ ਅਤੇ ਪ੍ਰਵੀਨ ਕੁੰਨਦੇਰੀਆਂ ਅਧਿਕਾਰੀ ਨਾਰਕੋਟਿਕ ਕੰਟਰੋਲ ਬਿਊਰੋ ਦੇ ਨਾਲ ਛਾਪਾਮਾਰੀ ਕੀਤੀ ਗਈ।ਜਿਸ ਦੇ ਚੱਲਦਿਆਂ ਏਜੰਸੀ ਤੋਂ ਕਰੀਬ 8430 ਅਜਿਹੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਦਾ ਕੋਈ ਵੀ ਸੇਲ ਪਰਚੇਜ਼ ਕਾਗਜ਼ਾਤ ਨਹੀਂ ਸੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਗੋਲੀਆਂ ਦੀ ਕੀਮਤ ਕਰੀਬ 55 ਹਜ਼ਾਰ ਰੁਪਏ ਬਣਦੀ ਹੈ।ਜ਼ਬਤ ਕੀਤੀਆਂ ਗੋਲੀਆਂ ਵਿੱਚ Etizolam ਅਤੇ Clonazepam ਨਾਮ ਦੀਆਂ ਦਵਾਈਆਂ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੁੱਝ ਫਿਜੀਸ਼ੀਅਨ ਸੈਂਪਲ ਡਾਕਟਰਾਂ ਨੂੰ ਫ੍ਰੀ ਦਿੱਤੇ ਜਾਂਦੇ ਹਨ ਤਾਂ ਜੋ ਉਹ ਅੱਗੇ ਮਰੀਜ਼ਾਂ ਨੂੰ ਮੁਫਤ ਦੇ ਸਕਣ।ਇਹ ਫਿਜੀਸ਼ੀਅਨ ਸੈਂਪਲ ਕੈਮਿਸਟ ਆਪਣੀਆਂ ਦੁਕਾਨਾਂ ‘ਤੇ ਨਹੀਂ ਰੱਖ ਸਕਦੇ, ਇਨ੍ਹਾਂ ਸੈਂਪਲਾਂ ਨੂੰ ਵੀ ਪਕੜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਦਵਾਈਆਂ ਜ਼ਬਤ ਕਰਕੇ ਇਨ੍ਹਾਂ ਦੀ ਰਿਪੋਰਟ ਅਸਿਸਟੈਂਟ ਡਰੱਗ ਐਡਮਿਨਸਟੇਸਨ ਪੰਜਾਬ ਨੂੰ ਭੇਜੀ ਗਈ ਹੈ।ਇਹਨਾਂ ਦੀ ਰਿਪੋਰਟ ਆਉਣ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …