ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਸ਼ਕਤੀ ਮਿਲੀ ਜਦੋਂ ਮਾਤਾ ਰਾਣੀ ਦੇ ਭਗਤ ਤੇ ਵਿਸ਼ਵ ਪ੍ਰਸਿੱਧ ਭਜਨ
ਗਾਇਕ ਸਵਰਗਵਾਸੀ ਨਰਿੰਦਰ ਚੰਚਲ ਦੇ ਛੋਟੇ ਭਰਾ ਕ੍ਰਿਸ਼ਨ ਚੰਚਲ ਆਪ ਵਿੱਚ ਸ਼ਾਮਲ ਹੋ ਗਏ।ਹਲਕਾ ਦੱਖਣੀ ਤੋਂ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਵਾਰਡ ਇੰਚਾਰਜ਼ ਪਲਵਿੰਦਰ ਸਿੰਘ ਪ੍ਰਿੰਸ ਫਰੂਟ ਵਾਲੇ ਦੀ ਪ੍ਰੇਰਨਾ ਸਦਕਾ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਦੀ ਅਗਵਾਈ ਹੇਠ ਉਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ।ਮੁਨੀਸ਼ ਸਿਸੋਦੀਆ ਨੇ ਪਾਰਟੀ ਚਿੰਨ੍ਹ ਸਿਰੋਪਾ ਪਾ ਕੇ ਕ੍ਰਿਸ਼ਨ ਚੰਚਲ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਉਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ।ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਪੰਜਾਬ ਜਾਇੰਟ ਸਕੱਤਰ ਜਸਪ੍ਰੀਤ ਸਿੰਘ ਨੇ ਵੀ ਕ੍ਰਿਸ਼ਨ ਚੰਚਲ ਨੂੰ ਜੀ ਆਇਆ ਕਿਹਾ।ਉਨਾਂ ਕਿਹਾ ਕਿ ਆਗਾਮੀ ਚੋਣਾਂ ਪੰਜਾਬ ਦੀ ਦਿਸ਼ਾ ਅਤੇ ਦਸ਼ਾ ਸੁਧਾਰ ਸਕਦੀਆਂ ਹਨ।ਪੰਜਾਬ ਦਾ ਉਸੇ ਤਰਾਂ ਭਵਿੱਖ ਬਦਲ ਸਕਦੀਆਂ ਹਨ, ਜਿਵੇਂ ਦਿੱਲੀ `ਚ `ਆਪ` ਦੀ ਸਰਕਾਰ ਨੇ ਬਦਲਿਆ ਹੈ।ਇਸ ਵਾਰ ਇਕ ਮੌਕਾ ਕੇਜਰੀਵਾਲ ਨੂੰ ਦੇਣਾ ਹੈ।
ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ਼ ਵਿਕਰਮਜੀਤ ਵਿੱਕੀ, ਗੌਰਵ ਛਾਬੜਾ ਅਤੇ ਪੁਨੀਤ ਆਦਿ ਵੀ ਮੌਜ਼ੂਦ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media