ਅੰਮ੍ਰਿਤਸਰ, 28 ਜਨਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ।ਜਿਸ ਦੌਰਾਨ ਵਿਦਿਆਰਥੀਆਂ ਨੂੰ ਵੋਟ
ਦੇ ਅਧਿਕਾਰ ਦੀ ਵਰਤੋਂ ਕਰਨ ਸਮੇਂ ਸ਼ਾਂਤਮਈ ਮਾਹੌਲ ਬਣਾ ਕੇ ਰੱਖਣ ਦੀ ਪ੍ਰੇਰਨਾ ਦਿੱਤੀ ਗਈ।ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਜੋਬਨਜੀਤ ਸਿੰਘ ਸੁਪਰਵਾਈਜ਼ਰ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਵਿੰਡਾ ਦੇਵੀ ਸਮੇਤ ਅਰੁਣ ਕੁਮਾਰ, ਬਲਜੀਤ ਕੌਰ, ਨੀਲਮ ਰਾਣੀ, ਮੰਜੂ ਬਾਲਾ ਅਤੇ ਰੀਟਾ (ਬੀ.ਐਲ.ਓ) ਆਦਿ ਦੀ ਟੀਮ ਨੇ ਵੋਟਰਾਂ ਨੂੰ ਵੋਟਰ ਕਾਰਡ ਵੰਡੇ। ਉਨਾਂ ਕਿਹਾ ਕਿ ਹਰ ਵੋਟਰ ਵੈਕਸੀਨ ਲਗਵਾਏ ਅਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੇ।
ਇਸ ਮੌਕੇ ਪ੍ਰਿੰ: ਡਾ. ਐਚ.ਬੀ ਸਿੰਘ ਨੇ ਬਾਹਰੋਂ ਆਈ ਟੀਮ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਲਈ ਅਜਿਹੇ ਸਮਾਗਮ ਕਰਵਾਉਣ ਲਈ ਕਾਲਜ ਦੇ ਕੰਪਿਊਟਰ ਵਿਭਾਗ ਦੇ ਪ੍ਰੋ. ਰੋਹਿਤ ਕਾਕੜੀਆ ਅਤੇ ਪ੍ਰੋ. ਪ੍ਰਿੰਸ ਕੁਮਾਰ ਦੀ ਸ਼ਲਾਘਾ ਕੀਤੀ ਜੋ ਚੋਣ ਕਮਿਸ਼ਨ ਵਲੋਂ ਮਿਲੀ ਨੋਡਲ ਅਫ਼ਸਰ ਦੀ ਡਿਊਟੀ ਨੂੰ ਬਾਖੂਬੀ ਨਿਭਾਅ ਰਹੇ ਹਨ।ਨੋਡਲ ਅਫ਼ਸਰ ਪ੍ਰੋ. ਰੋਹਿਤ ਕਾਕੜੀਆ ਵਲੋਂ ਸਮੂਹ ਹਾਜ਼ਰ ਵੋਟਰਾਂ ਨੂੰ ਸਹੁੰ ਵੀ ਚੁੱਕਾਈ ਗਈ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media