Monday, March 30, 2026

ਖ਼ਾਲਸਾ ਕਾਲਜ ਵੂਮੈਨ ਵਿਖੇ ਲਗਾਇਆ ਕੌਮੀ ਸੇਵਾ ਯੋਜਨਾ ਕੈਂਪ

ਅੰਮ੍ਰਿਤਸਰ, 29 ਜਨਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ ਕੌਮੀ ਸੇਵਾ ਯੋਜਨਾ ਕੈਂਪ ਲਗਾਇਆ ਗਿਆ।ਇਸ ਕੈਂਂਪ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਮਾਜ ਸੇਵਾ ਅਤੇ ਵਿਕਾਸ ਪ੍ਰਤੀ ਪ੍ਰੇਰਿਤ ਕਰਨ ਤੋਂ ਇਲਾਵਾ ਕੋਰੋਨਾ ਵਰਗੀ ਮਹਾਮਾਰੀ ਦੇ ਲੱਛਣਾਂ ਤੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ ਸੀ।
                ਕੈਂਪ ਦਾ ਉਦਘਾਟਨ ਕਰਦਿਆਂ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੱਚੇ ਦਿਲੋਂ ਸਮਾਜ ਸੁਧਾਰ ਕਾਰਜ਼ ਕਰਨ ਲਈ ਪ੍ਰੇਰਿਆ ਅਤੇ ਕੈਂਪ ਦੌਰਾਨ ਕਰਵਾਏ ਜਾਣ ਵਾਲੇ ਲੈਕਚਰ ਤੇ ਗਤੀਵਿਧੀਆਂਂ ਦਾ ਪੂਰਾ ਲਾਭ’ਚ ਲੈਣ ਲਈ ਉਤਸ਼ਾਹਿਤ ਕੀਤਾ।ਉਨ੍ਹਾਂ ਕੋਰੋਨਾ ਵਰਗੀ ਮਹਾਮਾਰੀ ਦੇ ਲੰਘੇ ਮਾੜੇ ਅਤੇ ਖ਼ਤਰਨਾਕ ਦੌਰ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਸਾਲ-2020 ’ਚ ਜਿਥੇ ਇਸ ਬਿਮਾਰੀ ਨਾਲ ਕਈ ਲੋਕ ਪੀੜਤ ਹੋਏ ਤੇ ਕਈ ਕੀਮਤੀਆਂ ਜਾਨਾਂ ਗਈਆਂ, ਉਥੇ ਇਸ ਦੇ ਨਾਲ ਹਰੇਕ ਨੂੰ ਆਰਥਿਕ ਸੰਕਟ ’ਚੋਂ ਵੀ ਗੁਜ਼ਰਣਾ ਪਿਆ। ਇਸ ਲਈ ਚੱਲ ਰਹੇ ਸਮੇਂ ’ਚ ਵੀ ਇਸ ਦਾ ਪ੍ਰਭਾਵ ਚੱਲ ਰਿਹਾ ਹੈ, ਜਿਸ ਲਈ ਸਾਨੂੰ ਅਜੇ ਵੀ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
              ਕਾਲਜ ਵਿਖੇ ਚੱਲੇ 7 ਰੋਜ਼ਾ ਇਸ ਕੈਂਪ ’ਚ ਸਫ਼ਾਈ ਅਭਿਆਨ, ਰੁੱਖ ਲਗਾਉਣ ਵਰਗੀਆਂ ਗਤੀਵਿਧੀਆਂ ਨੂੰ ਸ਼ਾਮਲ ਕੀਤਾ ਗਿਆ।ਕੈਂਪ ਦੌਰਾਨ ਬੱਚਿਆਂ ਨੂੰ ਸਿਹਤ ਸੰਭਾਲ ਸਬਧੀ ਜਾਣਕਾਰੀ ਦੇਣ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ।ਕੈਂਂਪ ਦੇ ਸਮਾਪਤੀ ਦਿਨ ਐਨ.ਐਸ.ਐਸ ਦੇ ਵਿਦਿਆਰਥੀਆਂ ਨੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ-ਨਾਲ ‘ਸਵੱਛ ਭਾਰਤ’ ਮੁਹਿੰਮ ਨੂੰ ਪੂਰਾ ਕਰਨ ਦਾ ਪ੍ਰਣ ਲਿਆ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …