ਅੰਮ੍ਰਿਤਸਰ, 29 ਜਨਵਰੀ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਰੰਗ ਕਰਮੀ ਅਤੇ ਫਿਲਮੀ ਕਲਾਕਾਰ ਵਿਜੇ ਸ਼ਰਮਾ ਦੀ ਹੋਈ ਮੌਤ ਦੀ ਖਬਰ ਨਾਲ ਸਾਹਿਤਕ ਅਤੇ
ਅਕਾਦਮਿਕ ਹਲਕਿਆਂ ਵਿਚ ਸੁੰਨ ਪਸਰ ਗਈ।ਉਹਨਾਂ ਨੂੰ ਯਾਦ ਕਰਨ ਹਿੱਤ ਜਨਵਾਦੀ ਲੇਖਕ ਸੰਘ ਵਲੋਂ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸੋਗ ਸਭਾ ਰਚਾਈ ਗਈ।
ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ੁਰੂ ਹੋਏ ਇਸ ਸੋਗ ਸਮਾਗਮ ਵਿੱਚ ਬੋਲਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਵਿਜੇ ਸ਼ਰਮਾ ਨੂੰ ਭਾਵੁਕ ਤੌਰ ‘ਤੇ ਯਾਦ ਕਰਦਿਆਂ ਕਿਹਾ ਕਿ ਵਿਜੇ ਸ਼ਰਮਾ ਨੇ ਜਿੰਦਗੀ ਨੂੰ ਬਹੁਤ ਸਹਿਜ਼ ਅਤੇ ਸੁਥਰਾ ਜੀਵਿਆ।ਸ਼ਾਇਰ ਦੇਵ ਦਰਦ ਨੇ ਆਪਣੀ ਗਜਲ ਦੇ ਭਾਵਪੂਰਤ ਸ਼ਿਅਰ ਕਿ `ਰੂਹ ਤੜਫੀ ਦਿਲ ਕੰਬਿਆ, ਸੱਜਣ ਤੁਰ ਗਏ ਦੂਰ, ਖੌਰੇ ਉਸ ਰੰਗਰੇਜ਼ ਨੂੰ ਕਿਹੜਾ ਰੰਗ ਮਨਜ਼ੂਰ` ਰਾਹੀਂ ਮਹੌਲ ਨੂੰ ਭਾਵੁਕ ਕੀਤਾ।ਪੰਜਾਬੀ ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਵਿਜੇ ਸ਼ਰਮਾ ਨੇ ਰੰਗ ਮੰਚ ਨੇੜਿਓਂ ਸਮਝਿਆ ਅਤੇ “ਅਸੀਂ ਹੁਣ ਨਾਟਕ ਨਹੀਂ ਕਰਦੇ” ਵਰਗੇ ਯਾਦਗਾਰੀ ਕਿਰਦਾਰ ਨਿਭਾਏ ਇਸੇ ਲਈ ਉਹ ਲੋਕ ਚੇਤਿਆਂ ਵਿੱਚੋਂ ਕਦੀ ਵੀ ਮਨਫੀ ਨਹੀਂ ਹੋਣਗੇ।ਉਘੇ ਨਾਟਕਕਾਰ ਜਗਦੀਸ਼ ਸਚਦੇਵਾ ਨੇ ਉਹਨਾਂ ਦੇ ਨਾਟਕਾਂ `ਸਾਵੀਂ, ਖੁਸਰੇ, ਚੌਂਕ ਢੋਲੀਆਂ, ਹਮੀਦਾ ਬਾਈ ਦੀ ਕੋਠੀ” ਦਾ ਜ਼ਿਕਰ ਕਰਦਿਆਂ ਕਿਹਾ ਵਿਜੇ ਸ਼ਰਮਾ ਹਰ ਤਰਾਂ ਦਾ ਕਿਰਦਾਰ ਨਿਭਾਉਣ ਵਾਲਾ ਸਮਰੱਥ ਕਲਾਕਾਰ ਸੀ।ਪੰਜਾਬੀ ਸਕਰੀਨ ਰਸਾਲੇ ਦੇ ਸੰਪਾਦਕ ਦਲਜੀਤ ਸਿੰਘ ਅਰੋੜਾ ਨੇ ਆਪਣੀ ਦੋਸਤੀ ਦੇ ਹਵਾਲੇ ਨਾਲ ਕਿਹਾ ਕਿ ਵਿਜੇ ਸ਼ਰਮਾ ਦੀ ਸਾਂਝ ਦਾ ਘੇਰਾ ਬਹੁਤ ਵਿਸ਼ਾਲ ਸੀ।ਮੈਡਮ ਪਰਮਜੀਤ ਕੌਰ, ਪੂਨਮ ਸ਼ਰਮਾ, ਕੋਮਲ ਸਹਿਦੇਵ ਮੀਨਾਕਸ਼ੀ ਸ਼ਰਮਾ, ਤ੍ਰਿਪਤਾ, ਸ਼ਮੀ ਮਹਾਜਨ ਅੰਕਿਤਾ ਸਹਿਦੇਵ ਅਤੇ ਮੋਹਿਤ ਆਦਿ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media