ਸੰਗਰੂਰ, 1 ਫਰਵਰੀ (ਜਗਸੀਰ ਲੌਂਗੋਵਾਲ)- ਵਿਧਾਨ ਸਭਾ ਹਲਕਾ ਸੁਨਾਮ ਤੋਂ ਅੱਜ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਦੇ ਉਮੀਦਵਾਰ ਕਾਮਰੇਡ ਹਰਭਗਵਾਨ
ਭੀਖੀ ਨੇ ਆਪਣੇ ਕਾਗਜ਼ ਦਾਖਲ ਕੀਤੇ।ਨੌਜਵਾਨ ਉਮੀਦਵਾਰ ਹਰਭਗਵਾਨ ਭੀਖੀ ਨੇ ਕਿਹਾ ਉਨ੍ਹਾਂ ਦਾ ਚੋਣ ਲੜਣ ਦਾ ਮਕਸਦ ਮਲਿਕ ਭਾਗੋਆਂ ਖਿਲਾਫ਼ ਕਿਰਤੀਆਂ ਦੀ ਆਵਾਜ਼ ਬੁਲੰਦ ਕਰਨਾ ਹੈ।ਉਨ੍ਹਾਂ ਪੁਲਿਸ ਸੁਰੱਖਿਆ ਲੈਣ ਤੋਂ ਇਨਕਾਰ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਭਾਜਪਾ ਤੇ ਆਪ ‘ਚ ਨੀਤੀ ਗਤ ਕੋਈ ਅੰਤਰ ਨਹੀਂ ਸਭ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਹਨ।ਲਿਬਰੇਸ਼ਨ ਆਗੂ ਨੇ ਕਿਹਾ ਉਨ੍ਹਾਂ ਦੀ ਚੋਣ ਮੁਹਿੰਮ ਦਾ ਵਰਕਰ ਕਿਰਤੀ ਸਮਾਜ ਹੋਵੇਗਾ।
ਇਸ ਮੌਕੇ ਉਨ੍ਹਾਂ ਨਾਲ ਬਹਾਦਰ ਸਿੰਘ ਚੀਮਾ, ਤਰਲੋਚਨ ਸਿੰਘ, ਕੁਲਦੀਪ ਸਿੰਘ, ਕੁਲਦੀਪ ਕੌਰ, ਸਰਬਜੀਤ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਭੋਲਾ ਸਿੰਘ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਬਿੰਦਰ ਕੌਰ ਆਦਿ ਹਾਜ਼ਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media