140 ਖੂਨਦਾਨੀਆਂ ਨੇ ਕੀਤਾ ਖੂਨਦਾਨ
ਸੰਗਰੂਰ, 3 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਬਾਬਾ ਅਤਰ ਸਿੰਘ ਜੀ ਦੀ 95ਵੀਂ ਯਾਦ ਵਿੱਚ ਮਸਤੂਆਣਾ ਸਾਹਿਬ ਵਿਖੇ ਜੋੜ ਮੇਲੇ ਸਮੇਂ ਗੁਰੂ ਗੋਬਿੰਦ ਸਿੰਘ
ਸਟੱਡੀ ਸਰਕਲ ਸੰਗਰੂਰ-ਬਰਨਾਲਾ ਜ਼ੋਨ ਅਧੀਨ ਬਰਨਾਲਾ ਯੂਨਿਟ ਦੇ ਵਿਸੇਸ਼ ਉੱਦਮ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ।ਗੁਰਮੀਤ ਸਿੰਘ ਤੇ ਅਵਤਾਰ ਸਿੰਘ ਲੀਲਾ ਬਰਨਾਲਾ ਦੇ ਜ਼ੋਨਲ ਆਗੂ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਤੇ ਅਜਮੇਰ ਸਿੰਘ ਜ਼ਜੋਨ ਪ੍ਰਧਾਨ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਤਿੰਨ ਰੋਜ਼ਾ ਕੈੱਪ ਵਿੱਚ ਰਘੂ ਹਸਪਤਾਲ ਲੁਧਿਆਣਾ ਬਲੱਡ ਬੈਂਕ ਦੇ ਡਾਕਟਰ ਗੁਰਪ੍ਰੀਤ ਸਿੰਘ ਤੇ ਡਾਕਟਰ ਹਰਮਨਪ੍ਰੀਤ ਕੌਰ ਦੀ ਟੀਮ ਨੇ ਮੈਡੀਕਲ ਸੇਵਾਵਾਂ ਨਿਭਾਈਆਂ।ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕੈਂਪ ਵਿੱਚ ਵਿਸੇਸ਼ ਤੌਰ ‘ਤੇ ਪਹੁੰਚ ਕੇ ਇਸ ਪਰਉਪਕਾਰੀ ਕਾਰਜ਼ ਲਈ ਸਟੱਡੀ ਸਰਕਲ ਦੀ ਸ਼ਲਾਘਾ ਤੇ ਖੂਨਦਾਨੀਆਂ ਨੂੰ ਉਤਸ਼ਾਹਿਤ ਕੀਤਾ।
ਇਸ ਕੈਂਪ ਵਿੱਚ ਸੁਰਿੰਦਰਪਾਲ ਸਿੰਘ ਸਿਦਕੀ ਮੈਂਬਰ ਵਿਸ਼ਵ ਸਿੱਖ ਤਾਲਮੇਲ ਕਮੇਟੀ, ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਗੁ: ਪ੍ਰੰ: ਕਮੇਟੀ, ਸਤਨਾਮ ਸਿੰਘ ਦਮਦਮੀ ਪ੍ਰਧਾਨ ਆਲ ਇੰਡੀਆ ਕਸ਼ਤਰੀਆ (ਟਾਂਕ) ਪ੍ਰਤੀਨਿਧੀ ਸਭਾ, ਚਰਨਜੀਤ ਪਾਲ ਸਿੰਘ ਸਕੱਤਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ, ਰਾਜਵੰਤ ਕੌਰ ਜੀ.ਜੀ ਐਸ ਪਬਲਿਕ ਸਕੂਲ ਸੰਗਰੂਰ , ਕਮਲਪ੍ਰੀਤ ਕੌਰ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਸਾਹਿਬ, ਗੁਰਮੇਲ ਸਿੰਘ ਦਫਤਰ ਸਕੱਤਰ ਸੰਗਰੂਰ ਜ਼ੋਨ ਸਮੇਤ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਅਤੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਮਨਜਿੰਦਰ ਸਿੰਘ, ਗੁਰਪਿੰਦਰ ਸਿੰਘ , ਗੁਰਪ੍ਰੀਤ ਸਿੰਘ, ਤਰਸੇਮ ਸਿੰਘ, ਹਰਜੋਤ ਸਿੰਘ, ਕਮਲਜੀਤ ਕੌਰ ਦਾ ਇਸ ਕੈੰਪ ਸਬੰਧੀ ਵਿਸੇਸ਼ ਸਹਿਯੋਗ ਰਿਹਾ।ਗੁਰਮੀਤ ਸਿੰਘ ਮੁੱਖ ਪ੍ਬੰਧਕ ਨੇ ਦਸਿੱਆ ਕਿ ਇਸ ਮੌਕੇ 140 ਖੂਨ ਦਾਨੀਆਂ ਜਿਨਾਂ ਵਿੱਚ 5 ਬੀਬੀਆਂ ਵੀ ਸ਼ਾਮਿਲ ਹਨ, ਵਲੋਂ ਖੂਨਦਾਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਨਾਲ ਹਰ ਮੱਸਿਆ ਦੇ ਦਿਹਾੜੇ ‘ਤੇ ਸਟੱਡੀ ਸਰਕਲ ਵਲੋਂ ਖੂਨਦਾਨ ਕੈਂਪ ਲਗਾਇਆ ਜਾਇਆ ਕਰੇਗਾ।
Punjab Post Daily Online Newspaper & Print Media