ਸੰਗਰੂਰ, 3 ਫਰਵਰੀ (ਜਗਸੀਰ ਲੌਂਗੋਵਾਲ) – ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਬਨਾਸਰ ਬਾਗ ਸਥਿਤ ਦਫਤਰ ਵਿਖੇ ਜਨਵਰੀ ਮਹੀਨੇ ਵਾਲੇ ਸੰਸਥਾ
ਮੈਬਰਾਂ ਦੇ ਜਨਮ ਦਿਨ ਸਬੰਧੀ ਸਨਮਾਨ ਸਮਾਰੋਹ ਕੀਤਾ।ਜਿਸ ਦੇ ਪ੍ਧਾਨਗੀ ਮੰਡਲ ਵਿੱਚ ਪਾਲਾ ਮੱਲ ਸਿੰਗਲਾ ਪ੍ਰਧਾਨ ਦੇ ਨਾਲ ਬਲਦੇਵ ਸਿੰਘ ਗੋਸਲ ਸੀਨੀਅਰ ਸਰਪ੍ਰਸਤ, ਗੁਰਪਾਲ ਸਿੰਘ ਗਿੱਲ, ਗੁਰਿੰਦਰਜੀਤ ਸਿੰਘ ਵਾਲੀਆ, ਵਰਿੰਦਰ ਮਹਾਸ਼ਾ, ਸੁਧੀਰ ਵਾਲੀਆ, ਮੱਘਰ ਸਿੰਘ ਸੋਹੀ, ਸੁਰਿੰਦਰ ਪਾਲ ਗੁਪਤਾ, ਪ੍ਰੇਮ ਕੁਮਾਰ ਗਰਗ ਬਿਰਾਜਮਾਨ ਸਨ। ਜਨਰਲ ਸਕੱਤਰ ਭੁਪਿੰਦਰ ਸਿੰਘ ਜੱਸੀ ਦੇ ਸਟੇਜ ਸੰਚਾਲਨ ਅਧੀਨ ਪਹਿਲਾਂ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਜਾਣ ਵਾਲੇ ਸਾਥੀ ਮੈਬਰਾਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਭੇੰਟ ਕੀਤੀ ਗਈ। ਸਕੱਤਰ ਓ.ਪੀ ਅਰੋੜਾ ਨੇ ਹਾਜ਼ਰ ਮੈਬਰਾਂ ਦਾ ਸੁਆਗਤ ਕੀਤਾ ਤੇ ਸੰਸਥਾ ਵਲੋਂ ਸਿਹਤ ਤੰਦਰੁਸਤੀ ਲਈ ਕੀਤੀਆਂ ਗਈਆਂ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਚੋਣਾਂ ਸਬੰਧੀ “ਠੋਕ ਪਰਖ ਕੇ ਵੋਟਾਂ ਪਾਇਓ” ਤੇ ਡਾ. ਪ੍ਰਿੰਸੀਪਲ ਇਕਬਾਲ ਸਿੰਘ ਨੇ ਨਵੇਂ ਵਰੇ ਨੂੰ ਮੁਖਾਤਿਬ ਕਵਿਤਾਵਾਂ ਪੇਸ਼ ਕੀਤੀਆਂ।ਬਲਦੇਵ ਸਿੰਘ ਗੋਸਲ, ਸੱਜਣ ਸਿੰਘ ਪੂਨੀਆ ਨੇ ਵਾਤਾਵਰਣ ਦੀ ਸੰਭਾਲ ਕਰਨ, ਘਰ ਦੇ ਕੂੜੇ-ਕਰਕਟ ਤੇ ਪਲਾਸਟਿਕ ਦੀ ਵਰਤੋਂ ਤੋਂ ਸੁਚੇਤ ਹੋਣ ਦਾ ਅਹਿਸਾਸ ਕਰਵਾਇਆ।ਰਿਟਾਇਰਡ ਜੱਜ ਮਹਿੰਦਰਪਾਲ ਪਾਹਵਾ ਨੇ ਵੀ ਸੰਸਥਾ ਦੇ ਕਾਰਜਾਂ ਨੂੰ ਸਲਾਹੁੰਦੇ ਹੋਏ ਆਪਣਾ ਯੋਗਦਾਨ ਪਾਉਣ ਦਾ ਜਿਕਰ ਕੀਤਾ।ਪਵਨ ਕੁਮਾਰ ਨੇ ਚੰਗੀ ਸਿਹਤ ਲਈ ਯੋਗਾ ਦੀ ਲੋੜ ਸਬੰਧੀ ਜਾਗਰੂਕ ਕੀਤਾ।
ਇਸ ਮੌਕੇ ਤੇ ਜਨਮ ਦਿਨ ਵਾਲੇ ਮੈਂਬਰ ਬਲਦੇਵ ਸਿੰਘ ਗੋਸਲ, ਓ.ਪੀ ਅਰੋੜਾ, ਮਹਿੰਦਰ ਪਾਲ ਸਿੰਘ ਪਾਹਵਾ, ਕੇਸਰ ਸਿੰਘ, ਕਰਨੈਲ ਸਿੰਘ ਸੇਖੋਂ, ਵਰਿੰਦਰ ਬਜਾਜ, ਸੋਹਨਾ ਰਾਮ, ਹਰੀ ਦਾਸ ਸ਼ਰਮਾ, ਪ੍ਭ ਦਿਆਲ ਕਾਲੜਾ, ਸੁਰਿੰਦਰ ਕੁਮਾਰ ਸ਼ੋਰੀ,ਨਰਿੰਦਰ ਕੁਮਾਰ ਗਰਗ, ਰਾਜ ਕੁਮਾਰ ਸ਼ਰਮਾ, ਭਾਰਤ ਭੂਸ਼ਨ, ਗੁਰਿੰਦਰ ਕੌਰ ਪੂਨੀਆ ਆਦਿ ਨੂੰ ਹਾਰ ਪਹਿਨਾ ਕੇ ਪ੍ਧਾਨਗੀ ਮੰਡਲ ਸਖਸ਼ੀਅਤਾਂ ਦੇ ਨਾਲ ਰਾਜ ਕੁਮਾਰ ਅਰੋੜਾ, ਅਮਰਜੀਤ ਸਿੰਘ ਪਾਹਵਾ, ਸੱਜਣ ਸਿੰਘ ਪੂਨੀਆ, ਮਹਿੰਦਰ ਸਿੰਘ ਸੰਧੂ, ਸਵਾਮੀ ਰਾਵਿੰਦਰ ਗੁਪਤਾ, ਪਰਮਿੰਦਰ ਕੌਰ, ਸੰਤੋਸ਼ ਗੁਪਤਾ ਆਦਿ ਨੇ ਸਨਮਾਨਿਤ ਕੀਤਾ।
ਸੰਸਥਾ ਦੇ ਪ੍ਧਾਨ ਪਾਲਾ ਮੱਲ ਸਿੰਗਲਾ ਅਤੇ ਪ੍ਧਾਨ ਦੀ ਗਰੀਨ ਪੰਜਾਬ ਸੁਸਾਇਟੀ ਨੇ ਜਨਮ ਦਿਨ ਵਾਲਿਆਂ ਨੂੰ ਵਧਾਈ ਦਿੱਤੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media