Saturday, September 26, 2026

ਸਵੀਪ ਗਤੀਵਿਧੀਆਂ ਤਹਿਤ ਹਾਲ ਗੇਟ ਵਿਖੇ ਬਣਾਈ ਰੰਗੋਲੀ 

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ 017-ਅੰਮ੍ਰਿਤਸਰ ਕੇਂਦਰੀ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਵੀਪ ਮੁਹਿੰਮ ਤਹਿਤ ਵੋਟਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਾਲ ਗੇਟ ਵਿਖੇ ਸਰਕਾਰੀ ਆਰਟ ਐਂਡ ਕਰਾਫ਼ਟ ਟੀਚਰ ਟਰੇਨਿੰਗ ਸੰਸਥਾ ਦੇ ਸਿਖਿਆਰਥੀਆਂ ਵਲੋਂ ਰੰਗੋਲੀ ਬਣਾਈ ਗਈ।ਜਿਸ ਦਾ ਮੁੱਖ ਮੰਤਵ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ ਸੀ, ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
                     ਇਸ ਮੌਕੇ ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ ਨੇ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹਰ ਇਕ ਨੌਜਵਾਨ ਨੂੰ 18 ਸਾਲ ਦਾ ਹੋਣ ਤੇ ਆਪਣੀ ਵੋਟ ਬਣਾਉਣ ਅਤੇ ਉਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਦੌਰਾਨ ਵੱਧ ਚੜ੍ਹ ਕੇ ਵੋਟਾਂ ਵਿੱਚ ਭਾਗ ਲੈਣ ਤਾਂ ਜੋ ਆਪਣੇ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …