Wednesday, July 22, 2026

ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵਲੋਂ ਸਕੂਲ ਖੁੱਲਵਾਉਣ ਲਈ 7 ਫਰਵਰੀ ਦੇ ਰੋਡ ਜ਼ਾਮ ਦਾ ਕੀਤਾ ਸਮਰਥਨ

ਸਮਰਾਲਾ, 5 ਫਰਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਅੱਜ ਮਹੀਨਾਵਾਰ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਚੰਡੀਗੜ੍ਹ ਰੋਡ ਸਮਰਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਪ੍ਰਧਾਨਗੀ ਹੇਠ ਹੋਈ।
                 ਮੀਟਿੰਗ ਦੇ ਮੁੱਖ ਏਜੰਡੇ ਵਿੱਚ ਸਰਕਾਰ ਵਲੋਂ ਕੋਰੋਨਾ ਦੀ ਆੜ ਹੇਠ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ।ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਅੱਜ ਚੋਣਾਂ ਮੌਕੇ ਹਰੇਕ ਪਾਰਟੀ ਦੇ ਸਿਆਸੀ ਲੀਡਰ ਆਪਣੇ ਸਮਰਥਕਾਂ ਨਾਲ ਵੱਡੇ ਵੱਡੇ ਇਕੱਠ ਕਰ ਰਹੇ ਹਨ।ਜਿੰਨ੍ਹਾਂ ਵਿੱਚ ਕੋਰੋਨਾ ਨਹੀਂ ਵੜ੍ਹ ਰਿਹਾ।ਆਪਣੇ ਦੇਸ਼ ਦਾ ਭਵਿੱਖ ਭਾਵ ਬੱਚੇ ਘਰਾਂ ਵਿੱਚ ਬਿਠਾਏ ਹੋਏ ਹਨ।ਦੂਸਰਾ ਪੇਪਰਾਂ ਦੇ ਦਿਨ ਨੇੜੇ ਹੋਣ ਕਾਰਨ ਬੱਚਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ।ਇਸ ਲਈ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ‘ਤੇ ਵਿਚਾਰ ਕਰਕੇ ਜਲਦੀ ਤੋਂ ਜਲਦੀ ਸਕੂਲ ਖੋਲੇ ਤਾਂ ਜੋ ਬੱਚੇ ਪੜ੍ਹਾਈ ਕਰ ਸਕਣ।ਬਿੱਕਰ ਸਿੰਘ ਮਾਨ ਨੇ ਕਿਹਾ ਕਿ ਸਕੂਲ ਨਾ ਖੋਹਲ ਕੇ ਸਰਕਾਰ ਵਲੋਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਇਸ ਸਬੰਧੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 7 ਫਰਵਰੀ ਨੂੰ ਦੁਪਹਿਰ 12.00 ਵਜੇ ਤੋਂ 2.00 ਵਜੇ ਕੀਤੇ ਜਾ ਰਹੇ ਰੋਡ ਜ਼ਾਮ ਦਾ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੀ ਸਮਰਥਨ ਕਰਦੀ ਹੈ। ਉਸ ਵਲੋਂ 7 ਫਰਵਰੀ ਨੂੰ ਸਮੁੱਚੀ ਜਥੇਬੰਦੀ ਦੀ ਇਕਾਈ ਸਮਰਾਲਾ ਇੱਥੋਂ ਲੰਘ ਰਹੇ ਸਾਰੇ ਹਾਈਵੇਅ ਪੂਰਨ ਰੂਪ ਵਿੱਚ ਜਾਮ ਕਰੇਗੀ।
                ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਜਨ: ਸਕੱਤਰ, ਜੀਵਨ ਸਿੰਘ ਸਕੱਤਰ, ਤਲਜਿੰਦਰ ਸਿੰਘ ਬਿਜਲੀਪੁਰ, ਕਰਮਜੀਤ ਸਿੰਘ ਕੋਟਲਾ ਸਮਸ਼ਪੁਰ, ਬਹਾਦਰ ਸਿੰਘ ਮੰਜਾਲੀ ਖੁਰਦ, ਗੁਰਮੇਲ ਸਿੰਘ ਮੰਜਾਲੀ ਖੁਰਦ, ਜੀਤ ਸਿੰਘ ਟੋਡਰਪੁਰ, ਜੀਵਨ ਸਿੰਘ, ਮੇਜਰ ਸਿੰਘ ਪਪੜੌਦੀ, ਰਣਧੀਰ ਸਿੰਘ ਹੇਡੋਂ, ਮਨਪ੍ਰੀਤ ਸਿੰਘ ਸ਼ਾਮਗੜ੍ਹ, ਜੀਤ ਸਿੰਘ ਸ਼ਾਮਗੜ੍ਹ, ਹਰਦੇਵ ਸਿੰਘ ਆਦਿ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …