Saturday, April 25, 2026

ਵੋਟ ਬਟੋਰੂ ਟੋਲਿਆਂ ਤੋਂ ਭਲੇ ਦੀ ਝਾਕ ਛੱਡ ਸੰਘਰਸ਼ ਦਾ ਰਾਹ ਫੜਨ ਦਾ ਦਿੱਤਾ ਸੱਦਾ

ਕਿਸਾਨ ਜਥੇਬੰਦੀ ਵਲੋਂ ਪਿੰਡਾਂ ਵਿੱਚ ਜਾਗ੍ਰਤੀ ਮੁਹਿੰਮ ਜ਼ੋਰਾਂ ‘ਤੇ

ਸੰਗਰੂਰ, 6 ਫ਼ਰਵਰੀ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਵਲੋਂ ਪੰਜਾਬ ਭਰ ਦੇ ਸੱਦੇ ‘ਤੇ ਪਿੰਡਾਂ ਵਿੱਚ ਜਾਗ੍ਰਤੀ ਮੁਹਿੰਮ ਕੀਤੀ ਜਾ ਰਹੀ ਹੈ। ਜਥੇਬੰਦੀ ਵੱਲੋਂ ਅੱਜ ਪਿੰਡ ਗੰਢੂਆਂ ਦੇ ਸਰਕਾਰੀ ਸਕੂਲ ਵਿੱਚ ਜਾਗ੍ਰਿਤੀ ਮੁਹਿੰਮ ਰਾਹੀਂ ਸਕੂਲ ਖੁੱਲਵਾਉਣ ਲਈ ਰੈਲੀ ਕੀਤੀ ਗਈ।‘ਵੋਟਾਂ ਨੇ ਨ੍ਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ ਕਤਾਰ, ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ” ਦਾ ਜਥੈਬੰਦੀ ਨੇ ਨਾਅਰਾ ਦਿੱਤਾ।
                ਅੱਜ ਦੀ ਰੈਲੀ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਕੀਤੀ ਗਈ।ਜਿਸ ਨੂੰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂਨੇ ਵੀ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ।
               ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਕੋਰੋਨਾ ਦੀ ਆੜ ਵਿੱਚ ਬੱਚਿਆਂ ਦਾ ਭਵਿੱਖ ਖਤਮ ਕਰ ਰਹੀਆਂ ਹਨ।ਇਕ ਪਾਸੇ ਠੇਕੇ ਖੁੱਲ੍ਹੇ ਹਨ ਤੇ ਚੋਣਾਂ ਨੂੰ ਲੈ ਕੇ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਪਰ ਦੂਜੇ ਪਾਸੇ ਸਕੂਲ ਬੰਦ ਹਨ।ਆਨਲਾਈਨ ਕਲਾਸਾਂ ਨਾਲ ਡਾਟਾ ਕੰਪਨੀਆਂ ਮੋਟੀ ਕਮਾਈ ਕਰ ਰਹੀਆਂ ਹਨ ਵੈਕਸੀਨ ਜਰੂਰੀ ਕਰਕੇ ਵੈਕਸਿਨ ਕੰਪਨੀਆਂ ਕਰੋੜਾਂ ਰੁਪਏ ਕਮਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਦੇਸ਼ ਦਾ ਭਵਿੱਖ ਨਹੀਂ ਆਪਣੀ ਕੁਰਸੀ ਦਿਖ ਰਹੀ ਹੈ।ਜਦੋਂ ਦੇਸ਼ ਦਾ ਅੰਨਦਾਤਾ ਦਿੱਲੀ ਦੀਆਂ ਬਰੂਹਾਂ ‘ਤੇ ਸ਼ਹੀਦੀਆਂ ਪਾ ਰਿਹਾ ਸੀ, ਉਦੋਂ ਇਹ ਵੋਟ ਬਟੋਰੂ ਟੋਲਾ ਪਤਾ ਨਹੀਂ ਕਿਹੜੀਆਂ ਖੁੱਡਾਂ ਵਿੱਚ ਵੜ ਕੇ ਬੈਠ ਗਿਆ ਸੀ।ਹੁਣ ਪਤਾ ਨਹੀਂ ਇਹ ਕਿਧਰੋਂ ਬਰਸਾਤੀ ਡੱਡੂਆਂ ਵਾਂਗੂੰ ਬਾਹਰ ਨਿਕਲ ਆਏ ਹਨ।ਆਗੂਆਂ ਨੇ ਸੱਦਾ ਦਿੱਤਾ ਕਿ ਵੋਟ ਬਟੋਰੂ ਟੋਲਿਆਂ ਤੋਂ ਭਲੇ ਦੀ ਝਾਕ ਛੱਡ ਕੇ ਸੰਘਰਸ਼ ਦਾ ਰਾਹ ਮੱਲੋ।
                ਇਸ ਮੌਕੇ ਇਸ ਮੌਕੇ ਪਾਲ ਸਿੰਘ ਦੋਲੋਵਾਲ, ਸੁਖਪਾਲ ਮਾਣਕ ਕਣਕਵਾਲ, ਲਾਲੀ ਦੋਲੇਵਾਲ ਅਤੇ ਪਿੰਡ ਗੰਢੂਆਂ ਇਕਾਈ ਦੀ ਆਗੂ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …