
ਜਲੰਧਰ, 21 ਨਵੰਬਰ (ਪਰਮਿੰਦਰ ਸਿੰਘ, ਪਵਨਦੀਪ ਸਿੰਘ, ਪਰਮਿੰਦਰ ਸਿੰਘ) – ਕੰਨਿਆ ਮਹਾ ਵਿਦਿਆਲਾ, ਜਲੰਧਰ ਵਿਚ ਪਿਛਲੇ ਦਿਨੀ ਸ਼ੁਰੂ ਹੋਏ ਡੀਐਸਟੀ ਭਾਰਤ ਸਰਕਾਰ ਦੁਆਰਾ ਡਿਜ਼ਾਇਨ ਕੀਤੇ ਇੰਸਪਾਇਰ ਪ੍ਰੋਗਰਾਮ ਦੇ ਚੌਥੇ ਦਿਨ ਦਾ ਆਰੰਭ ਡਾ.ਏ.ਵੀ. ਅਲੈਕਸ ਨਾਲ ਹੋਇਆ।ਡਿਪਾਰਟਮੈੀਟ ਆਫ ਫਿਜ਼ਿਕਸ, ਸੇਂਟ ਪਾਲਜ਼ ਕਾਲਜ, ਐਚ.ਐਮ.ਟੀ. ਕਲੋਨੀ, ਕਲਾ ਮੇਸਰੀ ਤੋਂ ਆਏ ਡਾ. ਅਲੈਕਸ ਨੇ ਆਪਣੇ ਲੈਕਚਰ ਦੌਰਾਨ ਕਿਹਾ ਕਿ ਟੈਕਨਾਲੋਜੀ ਦੀ ਅੱਪਗ੍ਰੇਡਿੰਗ ਲਈ ਸਾਇੰਸ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਹੈ ।ਉਹਨਾਂ ਕਿਹਾ ਕਿ ਫਿਜ਼ਿਕਸ ਦੇ ਕਾਰਣ ਹੀ ਟੈਕਨਾਲੋਜੀ ਸੰਭਵ ਹੈ ਪਰ ਬੇਸਿਕ ਅਕੁਇਪਮੈਂਟ ਅਤੇ ਲੈਬਾਰਟੀ ਦੀ ਕਮੀ ਕਾਰਣ ਵਿਗਿਆਨੀ ਅੱਗੇ ਨਹੀਂ ਆ ਪਾ ਰਹੇ ਅਤੇ ਆਈਆਈਟੀ ਦੇ ਵਿਗਿਆਨੀਆਂ ਦਾ ਰੁਝਾਨ ਬਾਹਰਲੇ ਦੇਸ਼ਾਂ ਵੱਲ ਵੱਧ ਰਿਹਾ ਹੈ। ਇਸ ਉਪਰੰਤ ਚੱਲੇ ਅਗਲੇ ਸੈਸ਼ਨ ਵਿਚ ਪ੍ਰੋ. ਕਰਮੇਸ਼ੂ (ਸਕੂਲ ਆਫ ਕੰਪਿਉਟਰ ਐਂਡ ਸਿਸਟਮ ਸਾਇੰਸਜ਼, ਜਵਾਹਰਲਾਲ ਨਹਿਰੂ ਯੂਨੀ., ਨਵੀਂ ਦਿੱਲੀ) ਦੁਆਰਾ ਲੈਕਚਰ ਦਿੱਤਾ ਗਿਆ। ਆਪਣੇ ਲੈਕਚਰ ਦੇ ਵਿੱਚ ਪ੍ਰੋ. ਕਰਮੇਸ਼ੂ ਨੇ ਗਣਿਤ ਵਿਧੀਆਂ ਦੀ ਗੱਲ ਕਰਦੇ ਹੋਇਆਂ ਮਾਂਟੇਕਾਰਲੋ ਮੈਥਡਸ: ਪ੍ਰੋਬੇਬਲਿਸਟਿਕ ਸਿਮੁਲੇਸ਼ਨ ਵਿਸ਼ੇ ਉਪਰ ਵਿਸਥਾਰ ਸਹਿਤ ਚਾਨਣਾ ਪਾਇਆ।ਇਸ ਦੇ ਨਾਲ ਹੀ ਉਹਨਾਂ ਨੇ ਵੱਖ ਵੱਖ ਵਿਸ਼ਿਆਂ ਵਿਚਲੇ ਸਮਾਨਾਂਤਰ ਦ੍ਰਿਸ਼ਟੀਕੋਣ ਬਾਰੇ ਵੀ ਜਾਣਕਾਰੀ ਦਿੱਤੀ ।
ਸ਼੍ਰੀਮਤੀ ਪਰਮਿੰਦਰ ਕੌਰ (ਪੀ.ਜੀ. ਡਿਪਾਰਟਮੈਂਟ ਆਫ ਫਿਜ਼ਿਕਸ, ਕੇ.ਐਮ.ਵੀ. ਜਲੰਧਰ) ਨੇ ਵੰਡਰਜ਼ ਆਫ ਯੂਨੀਵਰਸ ਵਿਸ਼ੇ ਉਪਰ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਕਰਦਿਆਂ ਹੋਇਆਂ ਸੂਰਜੀ ਊਰਜਾ, ਤਾਰਾ ਸਮੂਹ ਆਦਿ ਬਾਰੇ ਜਾਣਕਾਰੀ ਦਿੱਤੀ ।34 ਵੱਖ-ਵੱਖ ਸਕੂਲਾਂ ਤੋਂ ਇਕੱਤਰ ਹੋਏ 204 ਵਿਦਿਆਰਥੀਆ ਲਈ ਡਾ. ਸੋਨਿਕ ਭਾਟੀਆ (ਪੀ.ਜੀ. ਡਿਪਾਰਟਮੈਂਟ ਆਫ ਫਿਜ਼ਿਕਸ, ਕੇ.ਐਮ.ਵੀ., ਜਲੰਧਰ) ਵੱਲੋਂ ਸਾਇੰਸ ਨਾਲ ਸੰਬੰਧਤ ਕੁਇਜ਼ ਸ਼ੋਅ ਦਾ ਆਯੋਜਨ ਵੀ ਕੀਤਾ ਗਿਆ।ਸਾਇੰਸ ਪ੍ਰਤੀ ਦਿਲਚਸਪੀ ਵਧਾਉਣ ਦੇ ਮਨੋਰਥ ਤਹਿਤ ਮਨੋਰੰਜਨ ਢੰਗ ਨਾਲ ਛੋਟੀਆਂ ਛੋਟੀਆਂ ਗਤੀਵਿਧੀਆ ਦਾ ਆਯੋਜਨ ਵੀ ਹੋਇਆ ਜਿਸ ਵਿਚ ਵਿਦਿਆਰਥੀਆਂ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਭਾਗ ਲਿਆ । ਕਿਤਾਬਾਂ ਗਿਆਨ ਦੇ ਨਾਲ-ਨਾਲ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਕਾਲਜ ਦੇ ਬਟਾਨੀਕਲ ਗਾਰਡਨ ਵਿਚ ਫੇਰੀ ਦਾ ਆਯੋਜਨ ਵੀ ਹੋਇਆ ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media