ਕਾਲਜ ਦੀ ਹੱਦ ‘ਚੋਂ ਲੰਘ ਰਹੀਆਂ ਬਿਜਲੀ ਤਾਰਾਂ ਕਾਰਨ ਨਹੀਂ ਹੋ ਸਕਿਆ ਦੀਵਾਰ ਦਾ ਨਿਰਮਾਣ – ਡਾ. ਮਹਿਲ ਸਿੰਘ
ਅੰਮ੍ਰਿਤਸਰ, 10 ਫਰਵਰੀ (ਖੁਰਮਣੀਆਂ) – ਬੀਤੇ ਦਿਨੀਂ ਖ਼ਾਲਸਾ ਕਾਲਜ ਨਜ਼ਦੀਕ ਨਿੱਕਾ ਸਿੰਘ ਕਾਲੋਨੀ ਵਿਖੇ ਦੀਵਾਰ ਦੇ ਢਹਿ ਜਾਣ ਦੇ ਵਾਪਰੇ ਹਾਦਸੇ ਤੋਂ ਬਿਜਲੀ
ਵਿਭਾਗ ਨੇ ਅਜੇ ਤੱਕ ਕੋਈ ਸਬਕ ਨਹੀਂ ਲਿਆ ਹੈ।ਜਿਸ ਤੋਂ ਇਹ ਜ਼ਾਹਿਰ ਹੈ ਕਿ ਵਿਭਾਗ ਅਜੇ ਵੀ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ ਹੈ। ਦੱਸਣਯੋਗ ਹੈ ਕਿ ਬੀਤੇ ਕੁੱਝ ਦਿਨ ਪਹਿਲਾਂ ਖ਼ਾਲਸਾ ਕਾਲਜ ਦੀ ਉਕਤ ਕਾਲੋਨੀ ਨਾਲ ਲੱਗਦੀ ਦੀਵਾਰ ਢਹਿ ਗਈ।ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਦੇ ਢਹਿ ਜਾਣ ਕਾਰਨ ਨਾਲ ਖੜ੍ਹੀ ਇਕ ਕਾਰ, ਮੋਟਰਸਾਈਕਲ ਅਤੇ ਐਕਟਿਵਾ ਹੇਠਾਂ ਆ ਗਏ ਸਨ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਦੀ ਇਸ ਦੀਵਾਰ ਦੇ ਨਿਰਮਾਣ ’ਚ ਸਭ ਤੋਂ ਵੱਧ ਅੜਚਨ ਬਿਜਲੀ ਵਿਭਾਗ ਦੁਆਰਾ ਨਾਲ ਲਗਾਏ ਗਏ ਬਿਜਲੀ ਖੰਭਿਆਂ ਦੀਆਂ ਤਾਰਾਂ ਪੈਦਾ ਕਰ ਰਹੀਆਂ ਹਨ।ਇਹ ਤਾਰ੍ਹਾਂ ਦੀਵਾਰ ਦੇ ਨਾਲ ਲੱਗਦੀਆਂ ਕਾਲਜ ਦੀ ਹੱਦ ਉਪਰੋਂ ਗੁਜ਼ਰ ਰਹੀਆਂ ਹਨ ਅਤੇ ਉਸਾਰੀ ਸਮੇਂ ਇਸ ਅੜਿੱਕਾ ਪਾ ਰਹੀਆਂ ਹਨ।ਸਬੰਧਿਤ ਬਿਜਲੀ ਵਿਭਾਗ ਨੂੰ ਬਾਰ-ਬਾਰ ਕਹਿਣ ਦੇ ਬਾਵਜ਼ੂਦ ਵੀ ਕਾਲਜ ਦੀ ਦੀਵਾਰ ਨਾਲ ਲੱਗਦੀਆਂ ਹਾਈਵੋਲਟੇਜ਼ ਖ਼ਤਰਨਾਕ ਤਾਰਾਂ ਨੂੰ ਹਟਾਇਆ ਨਹੀਂ ਜਾ ਰਿਹਾ ਹੈ, ਜਿਸ ਤੋਂ ਬਿਜਲੀ ਵਿਭਾਗ ਦੀ ਅਣਗਹਿਲੀ ਸਾਹਮਣੇ ਆ ਰਹੀ ਹੈ।ਕਿਉਂਕਿ ਉਹ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ’ਚ ਹਨ।
ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਇਸ ਲਾਈਨ ਹੇਠਾਂ ਬਣੀ ਬਣੀ ਕੰਧ ਵੀ ਡਿੱਗ ਪਈ ਹੈ, ਜਿਸ ਨਾਲ ਲੋਕਾਂ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਅਤੇ ਬਾਕੀ ਬਚੀ ਕੰਧ ਵੀ ਡਿੱਗਣ ਵਾਲੀ ਹੈ।
ਉਨ੍ਹਾਂ ਕਿਹਾ ਢਹਿ ਚੁੱਕੀ ਕੰਧ ਦੀ ਉਸਾਰੀ ਤੋਂ ਇਲਾਵਾ ਬਾਕੀ ਖਸਤਾ ਹਾਲਤ ’ਚ ਕੰਧ, ਜੋ ਕਿ ਕਦੇ ਵੀ ਢਹਿ ਸਕਦੀ ਹੈ, ਦੇ ਨਿਰਮਾਣ ਕਰਵਾਉਣ ਲਈ ਇਨ੍ਹਾਂ ਤਾਰ੍ਹਾਂ ਕਾਰਨ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਉਕਤ ਵਿਭਾਗ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਕਾਲਜ ਦੀ ਹੱਦ ਉਪਰੋਂ ਲੰਘ ਰਹੀਆਂ ਤਾਰਾਂ ਨੂੰ ਹਟਾਉਣ ਤਾਂ ਜੋ ਕਿ ਕਾਲਜ ਦੀ ਦੀਵਾਰ ਦਾ ਨਿਰਮਾਣ ਕਰਵਾਇਆ ਜਾ ਸਕੇ ਅਤੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media