ਸੰਗਰੂਰ, 10 ਫਰਵਰੀ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਬੱਸ ਸਟੈਂਡ ਮਾਰਕੀਟ ਸੁਨਾਮ ਦੇ ਦੁਕਾਨਦਾਰਾਂ ਦੀ ਹੋਈ ਮੀਟਿੰਗ ਵਿੱਚ ਰਜ਼ਤ ਅਰੋੜਾ ਕਾਕੂ ਨੂੰ
ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।ਰਾਕੇਸ਼ ਕੁਮਾਰ ਨੂੰ ਸਰਬਸੰਮਤੀ ਨਾਲ ਖਜ਼ਾਨਚੀ, ਜਨਰਲ ਸੈਕਟਰੀ ਰਮੇਸ਼ ਕੁਮਾਰ ਤੇ ਸ਼ਮਸ਼ੇਰ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ।ਰਜਤ ਅਰੋੜਾ ਕਾਕੂ ਨੇ ਸਾਰੀ ਮਾਰਕੀਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਸ ਸਟੈਂਡ ਵਿੱਚ ਰਹਿੰਦੇ ਅਧੂਰੇ ਕੰਮ ਪ੍ਰਸ਼ਾਸਨ ਤੋਂ ਕਰਵਾਉਣ ਲਈ ਉਹ ਹਰ ਕੋਸ਼ਿਸ਼ ਕਰਨਗੇ।
ਇਸ ਸਮੇਂ ਭੋਲਾ ਰਾਮ, ਆਸ਼ੂ ਖੁਰਾਨਾ, ਕਮਲ ਸਿੰਘ, ਚਮਕੌਰ ਹਾਂਡਾ, ਰੋਹਿਤ ਗਰਗ, ਰਾਂਝਾ ਸਿੰਘ, ਬਬਲੀ, ਸੌਰਭ, ਬਿਹਾਰੀ ਲਾਲ, ਡਾ. ਸੁਰਿੰਦਰ, ਪ੍ਰਵੀਨ ਸਿੰਗਲਾ, ਜਗਦੀਸ਼ ਅਰੋੜਾ, ਸੁਰਿੰਦਰ ਸਿੰਘ ਜੋਨੀ ਕੱਪੜੇ ਵਾਲਾ, ਵਰਿੰਦਰ ਪਹੂਜਾ, ਮਨੀ, ਕਮਲ ਅਤੇ ਸਮੂਹ ਦੁਕਾਨਦਾਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media