Tuesday, November 24, 2026

ਪਤੀ ਦੀ ਜਿੱਤ ਲਈ ਪਤਨੀ ਨੇ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ

ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਉਮੀਦਵਾਰ ਸਾਬਕਾ ਏ.ਡੀ.ਸੀ ਜਸਵਿੰਦਰ ਸਿੰਘ ਰਮਦਾਸ ਦੀ ਧਰਮ ਪਤਨੀ ਮੈਡਮ ਪ੍ਰਭਾ ਸਿੱਧੂ ਨੇ ਅੱਜ ਆਪਣੇ ਪਤੀ ਜਸਵਿੰਦਰ ਸਿੰਘ ਰਮਦਾਸ ਦੇ ਹੱਕ ‘ਚ ਹਲਕੇ ਦੇ ਕਈ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ।ਉਨ੍ਹਾਂ ਕਿਹਾ ਕਿ ਇਸ ਵਾਰ ਮਹਿਲਾਵਾਂ ਵਿੱਚ ਬਹੁਤ ਜਿਆਦਾ ਉਤਸ਼ਾਹ ਹੈ ਅਤੇ ਉਹ ਆਪ ਦੇ ਉਮੀਦਵਾਰ ਪੜੇ ਲਿਖੇ ਇਮਾਨਦਾਰ ਲੋਕਾਂ ਦੇ ਅਸਲ ਸੇਵਕ ਜਸਵਿੰਦਰ ਸਿੰਘ ਰਮਦਾਸ ਨੂੰ ਸੇਵਾ ਦਾ ਮੌਕਾ ਦੇਣਗੇ।ਇਸ ਮੌਕੇ ਰਣਦੀਪ ਕੌਰ, ਪਰਮਿੰਦਰ ਕੌਰ, ਰੋਸ਼ਨ ਸਿੰਘ, ਸਰਕਲ ਇੰਚਾਰਜ ਮਨਜੀਤ ਸਿੰਘ ਖਾਲਸਾ ਬਲ, ਕੋ ਸਰਕਲ ਇੰਚਾਰਜ਼ ਸੁਖਦੇਵ ਸਿੰਘ ਪੰਡੋਰੀ, ਸੋਮਾ, ਬਬਲੀ, ਅਜੀਤ ਸਿੰਘ, ਕਰਨੈਲ ਸਿੰਘ, ਅਜ਼ਮੇਰ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …