ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਚੋਣਾਂ ’ਚ ਲੋਕਾਂ ਦੇ ਸਹਿਯੋਗ ਨਾਲ ‘ਹਰ ਮੈਦਾਨ
ਫਤਿਹ’ ਕਰਨਗੇ।20 ਫਰਵਰੀ ਨੂੰ ਵੱਡੀ ਤਦਾਦ ’ਚ ਵੋਟਰ ਗਠਜੋੜ ਦੇ ਉਮੀਦਵਾਰਾਂ ਦੇ ਹੱਕ ’ਚ ਪੱਕਾ ਮੋਰਚਾ ਲਗਾਉਂਦਿਆਂ ਚੋਣ ਨਿਸ਼ਾਨ ‘ਤੱਕੜੀ’ ’ਤੇ ਮੋਹਰ ਲਗਾ ਕੇ ਜੇਤੂ ਬਣਾਉਣਗੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਵਾਰਡ ਨੰਬਰ 41 ਵਿਖੇ ਕੀਤਾ ਜਦ ਕੱਟੜ ਕਾਂਗਰਸੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ।
ਗਿੱਲ ਨੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਵਾਲੇ ਗੋਲਡੀ, ਮਨੀ, ਬਿੱਟੇ ਭਾਜੀ, ਚਾਂਦ, ਸਿਮਰਨ, ਹੈਪੀ, ਭੋਲਾ, ਕਾਲਾ, ਸਾਜਨ, ਬਿੱਟਾ, ਸਾਹਿਲ, ਗੋਪੀ, ਗਗਨ, ਕੁੱਲੂ ਵਾਲੇ, ਲੱਕੀ ਭਾਜੀ ਸ਼ਾਮਕੇ, ਚਾਚਾ ਪਟਵਾਰੀ, ਬਾਵਾ, ਰਾਜਾ ਬੇਟ, ਸਾਗਰ ਰਾਜਪੂਤ, ਸਾਗਰ, ਮੰਗਾ ਭਲਵਾਨ, ਸਾਹਿਲ ਬ੍ਰਹਮਾ, ਲਾਲਾ, ਵਿੱਕੀ ਬੱਬਰ, ਬਿੱਟੂ ਸ਼ੱਬਾ, ਬਿੱਟੂ ਰਾਹੁਲ ਨੂੰ ਸਿਰੋਪਾਓ ਭੇਟ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਬਣਦਾ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨਾਲ ਕੈਪਟਨ ਧੁੰਨਾ, ਹਰਭਜਨ ਸਿੰਘ, ਗੁਰਦਿਆਲ ਸਿੰਘ ਭੁੱਲਰ, ਬਲਜੀਤ ਸਿੰਘ ਰਾਜੂ ਕੋਠੀ ਵਾਲੇ, ਇੰਦਰਜੀਤ ਸਿੰਘ ਪੰਡੋਰੀ, ਸਰਵਨ ਸਿੰਘ ਸ਼ੰਮਾ ਆਦਿ ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media