Thursday, September 17, 2026

‘ਹੈਲੀਕਾਪਟਰ’ ਨੇ ਵੱਖ-ਵੱਖ ਪਿੰਡਾਂ ਦੀ ਭਰੀ ਉਡਾਨ, ਮਿਲਿਆ ਮਾਨ ਸਨਮਾਨ

ਕਕਰਾਲਾ ਦੇ ਸਰਪੰਚ ਨਾਜ਼ਰ ਸਿੰਘ ਅਤੇ ਦਲਜੀਤ ਕੌਰ ਸੰਮਤੀ ਮੈਂਬਰ ਨੇ ਕੀਤੀ ਘਰ ਵਾਪਸੀ

ਸਮਰਾਲਾ, 15 ਫਰਵਰੀ (ਇੰਦਰਜੀਤ ਸਿੰਘ ਕੰਗ) – ਕਾਂਗਰਸ ਪਾਰਟੀ ਵੱਲੋਂ ਦਰਕਿਨਾਰ ਕੀਤੇ ਜਾਣ ਤੋਂ ਬਾਅਦ ਅਜ਼ਾਦ ਉਮੀਦਵਾਰ ਵਜੋਂ ‘ਹੈਲੀਕਾਪਟਰ’ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਹੇ ਸਮਰਾਲਾ ਹਲਕੇ ਤੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਨੂੰ ਪਿੰਡਾਂ ਅਤੇ ਸ਼ਹਿਰਾਂ ਦੇ ਵੋਟਰਾਂ ਵਲੋਂ ਦਿੱਤੇ ਜਾ ਰਹੇ ਮਾਨ ਸਨਮਾਨ ਤੋਂ ਉਹ ਪੂਰੇ ਹੌਸਲੇ ਵਿੱਚ ਦਿਖਾਈ ਦੇਣ ਲੱਗੇ ਹਨ।ਆਪਣੇ ਚੋਣ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਦੇ ਹੋਏ ਉਨਾਂ ਨੇ ਕੋਟਲਾ ਸਮਸ਼ਪੁਰ, ਕਕਰਾਲਾ ਖੁਰਦ, ਝਾੜ ਸਾਹਿਬ, ਸਰਵਰਪੁਰ ਅਤੇ ਬਘੌਰ ਆਦਿ ਪਿੰਡਾਂ ਦੇ ਦੌਰੇ ਕੀਤੇ।ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਇਸ ਹਲਕੇ ਦੀ ਜ਼ਮੀਨ ਨਾਲ ਜੁੜੇ ਹੋਏ ਹਨ ਅਤੇ ਹਰੇਕ ਦੇ ਦੁੱਖ ਸੁੱਖ ਵਿੱਚ ਆਪਣੇ ਪਰਿਵਾਰ ਦੀ ਤਰ੍ਹਾਂ ਸ਼ਾਮਲ ਹੁੰਦੇ ਹਨ।ਗਰਾਂਟਾਂ ਲਿਆ ਕੇ ਉਨਾਂ ਨੇ ਸਮਰਾਲਾ ਹਲਕੇ ਵਿੱਚ ਇੱਕ ਸਰਕਾਰੀ ਕਾਲਜ, ਇੱਕ ਸਰਕਾਰੀ ਆਈ.ਟੀ.ਆਈ ਤੋਂ ਇਲਾਵਾ ਕਰੋੜਾਂ ਰੁਪਏ ਦਾ ਦਾ ਵਿਕਾਸ ਕਰਵਾਇਆ।ਪ੍ਰੰਤੂ ਕਾਂਗਰਸ ਪਾਰਟੀ ਵਲੋਂ ਉਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ।ਉਨਾਂ ਨੂੰ ਪੂਰਨ ਉਮੀਦ ਹੈ ਕਿ 20 ਫਰਵਰੀ ਨੂੰ ਸਮਰਾਲਾ ਹਲਕੇ ਦੇ ਲੋਕ ‘ਹੈਲੀਕਾਪਟਰ’ ਦਾ ਬਟਨ ਦਬਾ ਕੇ ਵੱਡੀ ਲੀਡ ਨਾਲ ਜਿਤਾਉਣਗੇ।
                   ਦੌਰੇ ਦੌਰਾਨ ਕਕਰਾਲਾ ਦੇ ਸਰਪੰਚ ਨਾਜ਼ਰ ਸਿੰਘ ਅਤੇ ਸੰਮਤੀ ਮੈਂਬਰ ਦਲਜੀਤ ਕੌਰ ਜੋ ਉਨ੍ਹਾਂ ਦਾ ਸਾਥ ਛੱਡ ਚਲੇ ਗਏ ਸੀ, ਮੁੜ ਅਮਰੀਕ ਸਿੰਘ ਢਿੱਲੋਂ ਦੇ ਹੈਲੀਕਾਪਟਰ ਵਿੱਚ ਸਵਾਰ ਹੋ ਗਏ ਪਿੰਡਾਂ ਦੇ ਦੌਰਿਆਂ ਦੌਰਾਨ ਉਨਾਂ ਦੇ ਵੱਡੀ ਗਿਣਤੀ ‘ਚ ਸਮੱਰਥਕਾਂ ਤੋਂ ਇਲਾਵਾ ਜੋਗਿੰਦਰ ਸਿੰਘ ਬਿੱਲੂ, ਜਸਵਿੰਦਰ ਸਿੰਘ, ਮਾਸਟਰ ਦਰਸ਼ਨ ਸਿੰਘ, ਜਸਵਿੰਦਰ ਸਿੰਘ, ਜਸਵਿੰਦਰ ਸਿੰਘ ਪੰਚ, ਸਿਕੰਦਰ ਸਿੰਘ ਸਰਪੰਚ, ਦੀਪੂ, ਸਿਮਰਨ ਸਿੰਘ, ਬੂਟਾ ਸਿੰਘ, ਸੇਵਾ ਸਿੰਘ, ਕੁਲਦੀਪ ਸਿੰਘ, ਸੁਮਨਾ ਪੰਚ, ਹਰਨੇਕ ਸਿੰਘ ਚੌਂਕੀਦਾਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …