ਗੁਰੂ ਨਾਨਕ ਕਾਲਜੀਏਟ ਬਟਾਲਾ, ਧਾਰੋਵਾਲੀ ਤੇ ਤਲਵੰਡੀ ਰਾਮਾ ਸਕੂਲ ਦੇ ਵਿਦਿਆਰਥੀਆਂ ਨੇ ਵਧਾਇਆ

ਬਟਾਲਾ, 22 ਨਵੰਬਰ (ਨਰਿੰਦਰ ਬਰਨਾਲ) – ਖਾਲਸੇ ਦੀ ਜਨਮ-ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਸਕੂਲ ਖੇਡ ਫੈਡਰੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ 13 ਨਵੰਬਰ ਤੋਂ ਕਰਵਾਈਆ ਗਈਆਂ।ਬੀਤੇ ਦਿਨੀ 60ਵੀਆਂ ਕੌਮੀ ਸਕੂਲ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ।ਇਨ੍ਹਾਂ ਸਕੂਲ ਖੇਡਾਂ ਵਿਚ ਪੰਜਾਬ ਨੇ ਓਵਰ ਆਲ ਚੈਂਪੀਅਨਸ਼ਿਪ ਜਿੱਤੀ ਤੇ ਖਾਸ ਕਰਕੇ ਕਬੱਡੀ ਦੇ ਖਿਡਾਰੀਆਂ ਨੇ ਜਿਲੇ ਗੁਰਦਾਸਪੁਰ ਦਾ ਨਾ ਉਚਾ ਕੀਤਾ।ਜਦੋਂ ਕਿ ਹਰਿਆਣਾ ਰਾਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਬੀਤੇ ਦਿਨੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਸਮਾਪਤੀ ਤੇ ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਪੰਜਾਬ ਦੇ ਉਦਯੋਗ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਆਪਣੇ ਸੂਬੇ ਦੇ ਖਿਡਾਰੀਆਂ ਨੂੰ ਵੀ ਕਰੋੜਾਂ ਰੁਪਏ ਦੇ ਇਨਾਮ ਅਤੇ ਸਰਕਾਰੀ ਨੌਕਰੀਆਂ ਦੇ ਕੇ ਨਿਵਾਜਿਆ ਜਾ ਰਿਹਾ ਹੈ।ਇਸ ਮੌਕੇ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਕੋਰੀਓਗ੍ਰਾਫੀ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਮਦਨ ਮੋਹਨ ਮਿੱਤਲ ਉਦਯੋਗ ਮੰਤਰੀ ਵੱਲੋਂ ਜੇਤੂ, ਉਪ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ।ਇਸ ਮੌਕੇ 60ਵੀਆਂ ਕੌਮੀ ਸਕੂਲ ਖੇਡਾਂ ਦਾ ਝੰਡਾ ਉਤਾਰ ਕੇ ਭਾਰਤੀ ਸਕੂਲ ਖੇਡ ਫੈਡਰੇਸ਼ਨ ਦੇ ਅਬਜਰਵਰ ਐੱਸ. ਐੱਨ. ਚੌਧਰੀ ਅਤੇ ਸਰਬਜੀਤ ਸਿੰਘ ਤੂਰ ਡਿਪਟੀ ਡਾਇਰੈੱਕਟਰ ਨੂੰ ਸੌਂਪਿਆ ਗਿਆ।ਹੈਂਡਬਾਲ ਅੰਡਰ-19 ਲੜਕੀਆਂ ਪੰਜਾਬ ਨੇ ਦਿੱਲੀ ਨੂੰ 15-18 ਅੰਕਾਂ ਨਾਲ ਹਰਾਇਆ ਜਦੋਂ ਕਿ ਦਿੱਲੀ ਦੂਜੇ, ਹਿਮਾਚਲ ਪ੍ਰਦੇਸ਼ ਤੀਜੇ ਤੇ ਹਰਿਆਣਾ ਚੌਥੇ ਸਥਾਨ ‘ਤੇ ਰਹੇ।
ਹੈਂਡਬਾਲ ਅੰਡਰ-19 ਲੜਕਿਆਂ ਨੇ ਪੰਜਾਬ ਨੇ ਚੰਡੀਗੜ੍ਹ ਨੂੰ 30-15 ਅੰਕਾਂ ਨਾਲ ਹਰਾਇਆ ਜਦੋਂ ਕਿ ਚੰਡੀਗੜ੍ਹ ਦੂਜੇ ਤੇ ਦਿੱਲੀ ਤੀਜੇ ਸਥਾਨ ‘ਤੇ ਰਹੇ।ਅੰਡਰ-14 ਲੜਕੇ ਬਾਕਸਿੰਗ ਵਿਚ ਹਰਿਆਣਾ ਨੇ ਪਹਿਲਾ, ਪੰਜਾਬ ਨੇ ਦੂਜਾ ਅਤੇ ਦਿੱਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਅੰਡਰ-17 ਬਾਕਸਿੰਗ ਵਿੱਚ ਪੰਜਾਬ ਨੇ ਪਹਿਲਾ, ਦਿੱਲੀ ਨੇ ਦੂਜਾ ਤੇ ਮਣੀਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਗੱਤਕਾ ਅੰਡਰ-19 ਲੜਕੇ/ਲੜਕੀਆਂ ਵਿੱਚ ਪੰਜਾਬ ਨੇ ਪਹਿਲਾ, ਚੰਡੀਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ ਸਰਕਲ ਸਟਾਇਲ ਅੰਡਰ-17 ਅਤੇ ਅੰਡਰ-19 ਵਿਚ ਵੀ ਪੰਜਾਬ ਨੇ ਪਹਿਲਾ, ਹਰਿਆਣਾ ਨੇ ਦੂਜਾ ਅਤੇ ਚੰਡੀਗੜ੍ਹ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਨ੍ਹਾਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਪੰਜਾਬ ਨੇ ਆਲ ਓਵਰ ਚੈਂਪੀਅਨਸ਼ਿਪ ‘ਤੇ ਕਬਜ਼ਾ ਕਰਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ।
ਜਿਕਰਯੋਗ ਹੈ ਕਿ ਕਬੱਡੀ ਅੰਡਰ 19ਵਿਚ ਇਕੱਲੇ ਗੁਰਦਾਸਪੁਰ ਜਿਲੇ ਦੇ ਸੱਤ ਖਿਡਾਰੀ ਸਨ ਜਿੰਨਾ ਨੇ ਗੁਰਦਾਸਪਰ ਜਿਲੇ ਦਾ ਮਾਂਣ ਵਧਾਇਆ ਹੈ ਤੇ ਟਰਾਫੀ ਪ੍ਰਾਪਤ ਕੀਤੀ, ਇਹਨਾ ਖਿਡਾਰੀਆਂ ਵਿਚ ਅਰਜਨ ਸਿੰਘ ਘੋੜਾ ਧਾਰੋਵਾਲੀ, ਮਨਿੰਦਰ ਸਿਘ ਚੱਕੀ ਧਾਰੋਵਾਲੀ, ਗੁਰਕਮਲ ਸਿਘ ਬਿੱਲਾ ਤੇ ਕੁਲਵਿੰਦਰ ਸਿਘ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੰਕੈਡਰੀ ਸਕੂਲ ਬਟਾਲਾ, ਅੰਮ੍ਰਿਤਪਾਲ ਸਿਘ ਸਾਬੀ ਤਲਵੰਡੀ ਰਾਮਾ, ਰਣਜੀਤ ਸਿਘ ਤਲਵੰਡੀ ਰਾਮਾ, ਕੁਲਵਿੰਦਰ ਸਿੰਘ ਤਲਵੰਡੀ ਰਾਮਾ ਦੇ ਕਬੱਡੀ ਖਿਡਾਰੀ ਮੌਜੂਦ ਸਨ।ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਇਨਾਮ ਵੰਡ ਸਮਾਗਮ ਵਿਚ ੇ ਧਰਮ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸ) ਰੂਪਰਨਗਰ, ਸ੍ਰੀ ਅਮਰਦੀਪ ਸਿੰਘ ਸੈਣੀ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ, ਸ੍ਰੀ ਭਾਰਤ ਭੂਸ਼ਨ ਡਿਪਟੀ ਡੀ. ਈ. ਓ ਸੰਕੈਡਰੀ ਗੁਰਦਾਸਪੁਰ, ਏ. ਈ. ਓ ਸ੍ਰੀ ਬੂਟਾ ਸਿੰਘ ਬੈਸ, ਡਾ: ਕੁਲਵਿੰਦਰ ਸਿੰਘ ਡੀ. ਈ. ਓ ਪ੍ਰਾਇਮਰੀ, ਸਤਨਾਮ ਸਿੰਘ ਏ. ਈ. ਓ., ਮੇਜਰ ਸਿੰਘ ਡਿਪਟੀ ਡੀ. ਈ. ਓ. (ਸ), ਪ੍ਰਿੰਸੀਪਲ ਬਲਵਿੰਦਰ ਸਿਘ ਧਾਰੋਵਾਲੀ, ਉਮ ਪ੍ਰਕਾਸ ਡੀ ਪੀ ਸਟੇਟ ਐਵਾਰਡੀ, ਜਗਜੀਤ ਸਿੰਘ ਜੱਗਾ ਧਾਰੋਵਾਲੀ, ਬੱਬੂ ਰਮਦਾਸ, ਨਰਿੰਦਰ ਬਰਨਾਲ ਪ੍ਰੈਸ ਸਕੱਤਰ ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਹਾਜਰ ਸਨ।
Punjab Post Daily Online Newspaper & Print Media