ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਪੋਲੀਓ ਦੀ ਬਿਮਾਰੀ ਤੋਂ ਬਚਾਅ ਲਈ ਅੱਜ ਪੋਲੀਓ ਰੋਕੂ ਬੂੰਦਾਂ ਪਿਲਾਇਆ ਜਾ ਰਹੀਆਂ ਹਨ।ਇਸੇ ਤਹਿਤ
ਐਸ.ਐਮ.ਓ ਡਾ. ਸਤਿੰਦਰ ਕੌਰ ਕੋਹਰੀਆ ਦੇ ਦਿਸ਼ਾ ਨਿਰਦੇਸ ਅਤੇ ਬਲਜਿੰਦਰ ਕੌਰ ਐਲ.ਐਚ.ਵੀ ਦੀ ਅਗਵਾਈ ਹੇਠ ਸਬ ਸੈਂਟਰ ਫਤਹਿਗੜ੍ਹ, ਗੰਢੂਆਂ, ਭੈਣੀ, ਉਗਰਾਹਾਂ ਵਿਖੇ ਕੈਂਪ ਲਗਾਇਆ ਗਿਆ।ਜਿਸ ਵਿੱਚ ਜਨਮ ਤੋਂ ਲੈ ਕੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਪਿਲਾਇਆ ਗਈਆਂ।
ਅਵਤਾਰ ਸਿੰਘ ਤੇ ਹਰਪ੍ਰੀਤ ਕੌਰ ਸਿਹਤ ਕਰਮਚਾਰੀ ਨੇ ਪਲਸ ਪੋਲਿਓ ਅਭਿਆਨ ਦੀ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਵਿੱਚ 27 ਫਰਵਰੀ ਤੋਂ 1 ਮਾਰਚ ਤੱਕ ਮੁਹਿੰਮ ਚਲਾਈ ਜਾਵੇਗੀ।ਪ੍ਰਦੇਸ਼ ਦੇ ਸਿਹਤ ਕਰਮਚਾਰੀਆਂ ਦੁਆਰਾ 0 ਤੋਂ 5 ਸਾਲ ਦੀ ਉਮਰ ਦੇ 31,08,660 ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਰਾਜ ਵਿੱਚ 14,468 ਪੋਲਿਓ ਬੂਥ ਸਥਾਪਿਤ ਕੀਤੇ ਗਏ ਹਨ ਅਤੇ ਬੱਚਿਆਂ ਨੂੰ ਦਵਾਈ ਪਿਲਾਈ ਜਾਵੇਗੀ।ਦੂਜੇ ਅਤੇ ਤੀਜੇ ਦਿਨ 26,741 ਟੀਮਾਂ ਵਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਬੂੰਦਾਂ ਪਿਲਾਇਆ ਜਾਣਗੀਆਂ।ਇਸ ਤੋਂ ਇਲਾਵਾ ਮਾਈਗ੍ਰੇਟਰੀ ਅਬਾਦੀ ਵਾਲੇ ਬੱਚਿਆਂ ਨੂੰ ਮੋਬਾਇਲ ਟੀਮਾਂ ਵਲੋਂ ਦਵਾਈ ਪਿਲਾਈ ਜਾਵੇਗੀ।ਸਰਦਾਰਾ ਸਿੰਘ ਸੁਪਰਵਾਈਜਰ ਨੇ ਟੀਮਾਂ ਵਲੋਂ ਕੀਤੇ ਜਾ ਰਹੇ ਕੰਮ ਦੀ ਨਿਗਰਾਨੀ ਅਤੇ ਵੱਖ ਵੱਖ ਬੂਥਾਂ ਦੀ ਚੈਕਿੰਗ ਕੀਤੀ।
ਕੈਂਪਾਂ ਵਿੱਚ ਗੀਤਾ ਰਾਣੀ ਫੀਮੇਲ ਵਰਕਰ, ਹਰਦੀਪ ਸਿੰਘ ਮਪਵ, ਦਵਿੰਦਰ ਉਗਰਾਹਾਂ, ਸੁਮਨ ਸ਼ਰਮਾ, ਕੁਲਵਿੰਦਰ ਆਸ਼ਾ, ਬਿੰਦਰ ਆਸ਼ਾ, ਮਲਕੀਤ ਆਸ਼ਾ, ਰਾਜਿੰਦਰ ਆਸ਼ਾ, ਪਰਮਜੀਤ ਆਸ਼ਾ ਤੇ ਸਾਰੇ ਟੀਮ ਮੈਬਰਾਂ ਨੇ ਤਨਦੇਹੀ ਨਾਲ ਕੰਮ ਕੀਤਾ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media